ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ

When she is a virgin, she is full of desire; but when she is married, then her troubles begin.

ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ। ਵੀਵਾਹੀ = ਵਿਆਹੀ, ਜਦੋਂ ਵਿਆਹੀ ਗਈ। ਮਾਮਲੇ = ਕਜ਼ੀਏ, ਜੰਜਾਲ।

ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਥੀਐ ॥੬੩॥

Fareed, she has this one regret, that she cannot be a virgin again. ||63||

ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥ ਪਛੋਤਾਉ = ਪਛੁਤਾਵਾ। ਵਤਿ = ਫਿਰ, ਮੁੜ ਕੇ। ਨ ਥੀਐ = ਨਹੀਂ ਹੋ ਸਕਦੀ। ਜਾਂ = ਜਦੋਂ। ਤਾਂ = ਤਦੋਂ ॥੬੩॥