ਤਤੀ ਤੋਇ ਪਲਵੈ ਜੇ ਜਲਿ ਟੁਬੀ ਦੇਇ

The crop which is burnt will not bloom, even if it is soaked in water.

ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ। ਤਤੀ = ਤੱਤੀ, ਸੜੀ ਹੋਈ। ਤੋਇ = ਪਾਣੀ ਵਿਚ। ਪਲਵੈ = ਪਲ੍ਹਰਦੀ ਹੈ, ਪ੍ਰਫੁਲਤ ਹੁੰਦੀ ਹੈ। ਜਲਿ = ਜਲ ਵਿਚ।

ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥

Fareed, she who is forsaken by her Husband Lord, grieves and laments. ||62||

ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥ ਡੋਹਾਗਣਿ = ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ। ਝੂਰੇਦੀ ਝੂਰੇਇ = ਸਦਾ ਹੀ ਝੂਰਦੀ ਹੈ। ਜੇ = ਭਾਵੇਂ ॥੬੨॥