ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਬਧਹ ਪ੍ਰਸੰਗ ਸਮਾਪਤੰ

End of the description of the killing of Jarasandh in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਜਰਾਸੰਧ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।

ਸਵੈਯਾ

SWAYYA

ਸਵੈਯਾ:

ਮਾਰ ਕੇ ਭੂਪ ਗਏ ਤਿਹ ਠਾ ਜਹ ਬਾਧੇ ਕਈ ਪੁਨਿ ਭੂਪ ਪਰੇ

After killing Jarasandh, they all went to that place, where he had imprisoned many kings

ਰਾਜਾ (ਜਰਾਸੰਧ) ਨੂੰ ਮਾਰ ਕੇ, ਫਿਰ (ਕ੍ਰਿਸ਼ਨ) ਉਸ ਸਥਾਨ ਤੇ ਗਏ ਜਿਥੇ ਬੰਨ੍ਹੇ ਹੋਏ ਕਈ ਰਾਜੇ ਪਏ ਸਨ।

ਹਰਿ ਦੇਖਤ ਸੋਕ ਮਿਟੇ ਤਿਨ ਕੇ ਇਤ ਸ︀ਯਾਮ ਜੂ ਕੇ ਦ੍ਰਿਗ ਲਾਜ ਭਰੇ

On seeing the Lord, their sufferings ended, but here the eyes of Krishna were filled with shyness (that he could not get them released earlier)

ਕ੍ਰਿਸ਼ਨ ਨੂੰ ਵੇਖਦਿਆਂ ਹੀ ਉਨ੍ਹਾਂ (ਰਾਜਿਆਂ) ਦੇ ਸਾਰੇ ਗ਼ਮ ਮਿਟ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਦੇ ਨੈਣ ਲਾਜ ਨਾਲ ਭਰ ਗਏ।

ਬੰਧਨ ਜੇਤਿਕ ਥੇ ਤਿਨ ਕੇ ਸਬ ਹੀ ਛਿਨ ਭੀਤਰ ਕਾਟਿ ਡਰੇ

ਉਨ੍ਹਾਂ ਦੇ ਜਿਤਨੇ ਬੰਧਨ ਸਨ, ਉਹ ਸਾਰੇ ਛਿਣ ਭਰ ਵਿਚ ਕਟ ਕੇ ਸੁਟ ਦਿੱਤੇ।

ਦਏ ਛੋਰ ਸਬੈ ਕਬਿ ਸ︀ਯਾਮ ਭਨੈ ਕਰੁਨਾ ਰਸੁ ਸੋ ਜਬ ਕਾਨ੍ਰਹ ਢਰੇ ॥੨੩੨੮॥

They were liberated form their restraints in an instant and by the grace of Krishna all of them were released.2328.

ਕਵੀ ਸ਼ਿਆਮ ਕਹਿੰਦੇ ਹਨ, ਜਦ ਸ੍ਰੀ ਕ੍ਰਿਸ਼ਨ ਕਰੁਣ ਰਸ ਨਾਲ ਪਸੀਜ ਗਏ, (ਤਦ) ਸਭ ਨੂੰ ਛਡ ਦਿੱਤਾ ॥੨੩੨੮॥

ਬੰਧਨ ਕਾਟਿ ਸਭੈ ਤਿਨ ਕੇ ਤਿਨ ਕਉ ਬ੍ਰਿਜ ਨਾਇਕ ਐਸੇ ਉਚਾਰੋ

ਉਨ੍ਹਾਂ ਸਾਰਿਆਂ ਦੇ ਬੰਧਨ ਕਟ ਕੇ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ,

ਆਨਦ ਚਿਤ ਕਰੋ ਅਪੁਨੇ ਅਪੁਨੇ ਚਿਤ ਕੋ ਸਭ ਸੋਕ ਨਿਵਾਰੋ

After freeing them from their bondages, Krishna said to them, “Feeling delight in your mind, without any anxiety,

ਆਪਣੇ ਚਿਤ ਵਿਚ ਆਨੰਦ ਮੰਨਾਓ ਅਤੇ ਆਪਣੇ ਮਨ ਦੇ ਸਾਰੇ ਗ਼ਮ ਦੂਰ ਕਰ ਦਿਓ।

ਰਾਜ ਸਮਾਜ ਜਿਤੋ ਤੁਮ ਜਾਇ ਕੈ ਸ︀ਯਾਮ ਭਨੈ ਧਨੁ ਧਾਮ ਸੰਭਾਰੋ

(ਕਵੀ) ਸ਼ਿਆਮ ਕਹਿੰਦੇ ਹਨ, ਜਿਤਨਾ ਵੀ ਤੁਹਾਡਾ ਰਾਜ-ਪਾਟ ਹੈ, ਜਾ ਕੇ (ਆਪਣੇ) ਧਨ ਅਤੇ ਧਾਮ ਨੂੰ ਸੰਭਾਲੋ।

ਸ੍ਰੀ ਬ੍ਰਿਜਨਾਥ ਕਹੀ ਤਿਹ ਕੋ ਤੁਮ ਆਪਨੇ ਆਪਨੇ ਦੇਸ ਸਿਧਾਰੋ ॥੨੩੨੯॥

“You may return to your own countries and take cognizance of your kingdom, society, wealth and homes.”2329.

ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ (ਇਹ ਗੱਲ) ਕਹੀ ਕਿ ਤੁਸੀਂ ਆਪਣੇ ਆਪਣੇ ਦੇਸ਼ ਵਲ ਚਲੇ ਜਾਓ ॥੨੩੨੯॥

ਬੰਧਨ ਛੋਰਿ ਕਹਿਯੋ ਹਰਿ ਯੌ ਸਭ ਭੂਪਨ ਤਉ ਇਹ ਭਾਤਿ ਉਚਾਰੀ

After freeing them from the bondage, when Krishna said this, then all the king replied,

ਬੰਧਨਾਂ ਨੂੰ ਖੋਲ ਕੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, (ਤਦ) ਸਭ ਰਾਜਿਆਂ ਨੇ ਇਸ ਤਰ੍ਹਾਂ ਕਿਹਾ,

ਰਾਜ ਸਮਾਜ ਕਛੂ ਨਹੀ ਤੇਰੋ ਹੀ ਧਿਆਨ ਲਹੈ ਸੁ ਇਹੈ ਜੀਅ ਧਾਰੀ

“We have no royal and social connections now we only remember you.”

(ਹੇ ਪ੍ਰਭੂ!) ਰਾਜ-ਪਾਟ ਕੁਝ ਵੀ ਨਹੀਂ ਹੈ, ('ਬਸ ਅਸੀਂ) ਤੇਰਾ ਹੀ ਧਿਆਨ ਲਗਾਵਾਂਗੇ', ਇਹੀ (ਗੱਲ) ਮਨ ਵਿਚ ਧਾਰ ਲਈ ਹੈ।

ਰਾਜ ਕਰੋ ਰੁ ਇਹੈ ਲਹਿ ਹੋ ਕਬਿ ਸ︀ਯਾਮ ਕਹਿਯੋ ਇਹ ਭਾਤਿ ਮੁਰਾਰੀ

Krishna said, “I shall make all of you kings here

ਕਵੀ ਸ਼ਿਆਮ ਕਹਿੰਦੇ ਹਨ, ਰਾਜ ਕਰੋ ਅਤੇ ਇਹ (ਕ੍ਰਿਪਾ-ਦ੍ਰਿਸ਼ਟੀ) ਵੀ ਲਵੋ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ (ਨੇ ਕਿਹਾ)।

ਸੋ ਉਨ ਮਾਨ ਕਹੀ ਹਰਿ ਇਉ ਸੁ ਸਦਾ ਰਹੀਯੋ ਸੁਧਿ ਲੇਤ ਹਮਾਰੀ ॥੨੩੩੦॥

” Agreeing to the words of Krishna, the kings requested him, “O Lord! kindly keep us under your care.”2330.

ਸੋ ਉਨ੍ਹਾਂ ਨੇ (ਗੱਲ) ਮੰਨ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਸਾਡੀ ਖ਼ਬਰ ਸਾਰ ਸਦਾ ਲੈਂਦੇ ਰਹਿਣਾ ॥੨੩੩੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਕੋ ਬਧ ਕਰਿ ਸਭ ਭੂਪਨਿ ਕੋ ਛੁਰਾਇ ਦਿਲੀ ਮੋ ਆਵਤ ਭਏ ਧਿਆਇ ਸਮਾਪਤੰ

End of the description of reaching Delhi after killing Jarasandh and getting all the kings released in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਵਿਚ ਜਰਾਸੰਧ ਦਾ ਬਧ ਕਰ ਕੇ ਸਾਰੇ ਰਾਜਿਆਂ ਨੂੰ ਛੁੜਾ ਕੇ ਦਿੱਲੀ ਵਿਚ ਪਰਤ ਆਏ, ਅਧਿਆਇ ਦੀ ਸਮਾਪਤੀ।