ਜਰਾਸੰਧਿ ਬਾਚ ॥
Speech of Jarasandh:
ਜਰਾਸੰਧ ਨੇ ਕਿਹਾ:
ਸਵੈਯਾ ॥
SWAYYA
ਸਵੈਯਾ:
ਪਾਰਥ ਸੋ ਬ੍ਰਿਜਨਾਥ ਜਬੈ ਕਬਿ ਸ︀ਯਾਮ ਕਹੈ ਇਹ ਭਾਤਿ ਬਖਾਨੋ ॥
ਕਵੀ ਸ਼ਿਆਮ ਕਹਿੰਦੇ ਹਨ, ਜਦੋਂ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਇਸ ਤਰ੍ਹਾਂ ਕਿਹਾ,
ਸ੍ਰੀ ਬ੍ਰਿਜਨਾਥ ਇਹੀ ਇਹ ਪਾਰਥ ਭੀਮ ਇਹੈ ਤਿਹ ਭੂਪਤਿ ਜਾਨੋ ॥
When Arjuna said like this to Krishna, then the king thought that they were, in fact, Krishna, Arjuna and Bhima.
(ਤਾਂ) ਰਾਜੇ ਨੇ ਜਾਣ ਲਿਆ ਕਿ ਇਹ ਕ੍ਰਿਸ਼ਨ ਹੈ, ਇਹ ਅਰਜਨ ਹੈ ਅਤੇ ਇਹ ਭੀਮ ਹੈ।
ਕਾਨ੍ਰਹ ਭਜਿਯੋ ਹਮ ਤੇ ਇਹ ਬਾਲਕ ਯਾ ਸੰਗ ਹਉ ਲਰਿਹੋ ਸੁ ਬਖਾਨੋ ॥
ਕ੍ਰਿਸ਼ਨ ਮੇਰੇ ਕੋਲੋਂ ਭਜ ਚੁੱਕਾ ਹੈ, ਇਹ (ਅਰਜਨ) ਅਜੇ ਬਾਲਕ ਹੈ, ਇਸ (ਭੀਮ) ਨਾਲ ਹੀ ਯੁੱਧ ਕਰਦਾ ਹਾਂ, ਇਸ ਤਰ੍ਹਾਂ (ਰਾਜੇ ਨੇ) ਕਿਹਾ
ਜੁਧੁ ਕੇ ਕਾਰਨ ਠਾਢੋ ਭਯੋ ਉਠਿ ਸ︀ਯਾਮ ਕਹੈ ਕਛੁ ਤ੍ਰਾਸ ਨ ਮਾਨੋ ॥੨੩੨੪॥
He said, “Krishna has fled before me, should I now fight with these children?” Saying this, he stood fearlessly for waging the war.2324.
ਅਤੇ ਯੁੱਧ ਕਰਨ ਲਈ ਖੜਾ ਹੋ ਗਿਆ। (ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਕੁਝ ਵੀ ਡਰ ਨਹੀਂ ਮੰਨਿਆ ॥੨੩੨੪॥
ਭਾਰੀ ਗਦਾ ਹੁਤੀ ਧਾਮਿ ਘਨੀ ਇਕ ਭੀਮ ਕੌ ਆਪ ਕੋ ਅਉਰ ਮੰਗਾਈ ॥
There was a very huge mace, in the house the king caused to be brought for himself and gave the other to Bhima,
(ਉਸ ਰਾਜਾ ਦੇ) ਘਰ ਇਕ ਬਹੁਤ ਭਾਰੀ ਗਦਾ ਹੁੰਦੀ ਸੀ, (ਉਹ) ਭੀਮ (ਨੂੰ ਦੇ ਦਿੱਤੀ) ਅਤੇ ਆਪ ਹੋਰ ਮੰਗਵਾ ਲਈ।
ਏਕ ਦਈ ਕਰਿ ਭੀਮਹਿ ਕੇ ਇਕ ਆਪਨੇ ਹਾਥ ਕੇ ਬੀਚ ਸੁਹਾਈ ॥
He took his mace in his hand and the other mace was given in the hand of Bhima, the fight began
ਇਕ (ਗਦਾ) ਭੀਮ ਦੇ ਹੱਥ ਵਿਚ ਦਿੱਤੀ ਅਤੇ ਇਕ ਆਪਣੇ ਹੱਥ ਵਿਚ ਸੰਭਾਲ ਲਈ।
ਰਾਤਿ ਕੋ ਸੋਇ ਰਹੈ ਸੁਖ ਪਾਇ ਸੁ ਦਿਵਸ ਕਰੈ ਉਠਿ ਨਿਤ ਲਰਾਈ ॥
ਰਾਤ ਨੂੰ (ਦੋਵੇਂ) ਸੁਖ ਪੂਰਵਕ ਸੌਂ ਜਾਂਦੇ ਅਤੇ ਦਿਨ ਨੂੰ ਉਠ ਕੇ ਨਿਤ ਲੜਾਈ ਕਰਦੇ।
ਐਸੇ ਕਥਾ ਦੁਹ ਬੀਰਨ ਕੀ ਮਨ ਬੀਚ ਬਿਚਾਰ ਕੈ ਸ︀ਯਾਮ ਸੁਨਾਈ ॥੨੩੨੫॥
They used to sleep at night and fight during the day and the story of the battle of both the warriors is related by the poet Shyam.2325.
ਇਸ ਤਰ੍ਹਾਂ ਦੀ ਦੋ ਸੂਰਮਿਆਂ ਦੀ ਕਥਾ (ਕਵੀ) ਸ਼ਿਆਮ ਨੇ ਮਨ ਵਿਚ ਵਿਚਾਰ ਕੇ ਸੁਣਾਈ ॥੨੩੨੫॥
ਭੀਮ ਗਦਾ ਗਹਿ ਭੂਪ ਪੈ ਮਾਰਤ ਭੂਪ ਗਦਾ ਗਹਿ ਭੀਮ ਪੈ ਮਾਰੀ ॥
ਭੀਮ ਗਦਾ ਪਕੜ ਕੇ ਰਾਜੇ ਨੂੰ ਮਾਰਦਾ ਅਤੇ ਰਾਜਾ ਗਦਾ ਫੜ ਕੇ ਭੀਮ ਨੂੰ ਮਾਰਦਾ।
ਰੋਸ ਭਰੇ ਬਲਵੰਤ ਦੋਊ ਲਰੈ ਕਾਨਨ ਮੈ ਜਨ ਕੇਹਰਿ ਭਾਰੀ ॥
Bhima strikes the mace on the king and the king given the blow with his mace to Bhima. Both the warriors are fighting in fury with such intensity as if two lions are fighting in the forest
ਦੋਵੇਂ ਬਲਵਾਨ ਕ੍ਰੋਧ ਨਾਲ ਭਰੇ ਹੋਏ (ਇੰਜ) ਲੜ ਰਹੇ ਸਨ ਮਾਨੋ ਜੰਗਲ ਵਿਚ ਦੋ ਵੱਡੇ ਸ਼ੇਰ ਲੜ ਰਹੇ ਹੋਣ।
ਜੁਧ ਕਰੈ ਨ ਮੁਰੈ ਤਿਹ ਠਉਰ ਤੇ ਬਾਟਤ ਹੈ ਤਿਹ ਠਾ ਜਨੁ ਯਾਰੀ ॥
They are fighting and not moving away from their determined places
ਯੁੱਧ ਕਰਦੇ ਹਨ, (ਪਰ) ਉਸ ਥਾਂ ਤੋਂ ਮੁੜਦੇ ਨਹੀਂ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਥਾਂ ਤੇ ਦੋਵੇਂ ਯਾਰੀ ਵੰਡ ਰਹੇ ਹੋਣ।
ਯੌ ਉਪਜੀ ਉਪਮਾ ਚਤੁਰੇ ਜਨੁ ਖੇਲਤ ਹੈ ਫੁਲਥਾ ਸੋ ਖਿਲਾਰੀ ॥੨੩੨੬॥
It seems that the sportsmen are standing stable while playing.2326.
(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਚਤੁਰ ਖਿਡਾਰੀ ਗੱਤਕਾ ਖੇਡ ਰਹੇ ਹੋਣ ॥੨੩੨੬॥
ਦਿਵਸ ਸਤਾਈਸ ਜੁਧੁ ਭਯੋ ਜਬ ਭੂਪ ਜਿਤਿਯੋ ਬਲੁ ਭੀਮਹਿ ਹਾਰਿਯੋ ॥
After twenty-seven days of fighting, the king became victorious and Bhima was defeated
ਜਦ ਸਤਾਈ ਦਿਨਾਂ ਤਕ ਯੁੱਧ ਹੁੰਦਾ ਰਿਹਾ, (ਤਾਂ) ਰਾਜਾ (ਜਰਾਸੰਧ) ਜਿਤ ਗਿਆ ਅਤੇ ਭੀਮ ਦਾ ਬਲ ਹਾਰ ਗਿਆ।
ਸ੍ਰੀ ਬ੍ਰਿਜਨਾਥ ਦਯੋ ਤਬ ਹੀ ਬਲੁ ਜੁਧ ਕੋ ਕ੍ਰੋਧ ਕੀ ਓਰਿ ਪਚਾਰਿਯੋ ॥
Then Krishna gave his own strength to him and shouted in anger
ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ ਆਪਣਾ) ਬਲ ਦੇ ਦਿੱਤਾ ਅਤੇ ਕ੍ਰੋਧ ਪੂਰਵਕ (ਉਸ ਨੂੰ) ਜੰਗ ਕਰਨ ਲਈ ਪ੍ਰੇਰਿਆ।
ਲੈ ਤਿਨਕਾ ਇਕ ਹਾਥਹਿ ਭੀਤਰ ਚੀਰ ਦਯੋ ਇਹ ਭੇਦ ਨਿਹਾਰਿਯੋ ॥
(ਕ੍ਰਿਸ਼ਨ ਨੇ) ਇਕ ਤੀਲਾ ਹੱਥ ਵਿਚ ਲੈ ਕੇ ਚੀਰ ਦਿੱਤਾ। (ਭੀਮ ਨੇ) ਵੇਖ ਕੇ ਭੇਦ (ਪਾ ਲਿਆ)।
ਤੈਸੇ ਹੀ ਭੀਮ ਨੇ ਚੀਰ ਦਯੋ ਨ੍ਰਿਪ ਯੌ ਮੁਖ ਤੇ ਕਬਿ ਸ︀ਯਾਮ ਉਚਾਰਿਯੋ ॥੨੩੨੭॥
He took a straw in his hand and cleaved it and saw towards Bhima with mysterious look, Bhima likewise cleaved the king according to the saying of poet Shyam.2327.
ਉਸੇ ਤਰ੍ਹਾਂ ਭੀਮ ਨੇ ਰਾਜੇ ਨੂੰ ਚੀਰ ਦਿੱਤਾ। ਕਵੀ ਸ਼ਿਆਮ ਨੇ (ਇਹ ਪ੍ਰਸੰਗ) ਇਸ ਤਰ੍ਹਾਂ ਮੁਖ ਤੋਂ ਉਚਾਰਨ ਕੀਤਾ ॥੨੩੨੭॥