ਸਵੈਯਾ

SWAYYA

ਸਵੈਯਾ:

ਯੌ ਸੁਨਿ ਕੈ ਚਰਚਾ ਪ੍ਰਭ ਜੂ ਆਪਨੇ ਢਿਗ ਜਾ ਤਿਹ ਕੋ ਸੁ ਬੁਲਾਯੋ

Hearing this discussion, the Lord called him

ਇਸ ਤਰ੍ਹਾਂ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਜਦੋਂ ਉਸ ਨੂੰ ਆਪਣੇ ਕੋਲ ਸਦਿਆ,

ਸਤ੍ਰਾਜੀਤ ਕਹੈ ਮੁਹਿ ਭ੍ਰਾਤ ਹਨਿਯੋ ਹਰਿ ਜੂ ਮਨਿ ਹੇਤੁ ਸੁਨਾਯੋ

Satrajit said again, “Krishna has killed my brother for the sake of the jewel,”

(ਤਾਂ ਕਿਹਾ) ਹੇ ਸਤ੍ਰਾਜਿਤ! (ਤੂੰ) ਕਹਿ ਕੇ ਸੁਣਾ ਰਿਹਾ ਹੈਂ ਕਿ ਕ੍ਰਿਸ਼ਨ ਨੇ ਮਣੀ ਵਾਸਤੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ।

ਐਸੇ ਕੁਬੋਲ ਸੁਨੇ ਮਨੂਆ ਹਮਰੋ ਅਤਿ ਕ੍ਰੋਧਹਿ ਕੇ ਸੰਗਿ ਤਾਯੋ

Hearing these words, the mind of Krishna was filled with rage

ਅਜਿਹੇ ਬੋਲ ਸੁਣ ਕੇ ਮੇਰਾ ਮਨ ਕ੍ਰੋਧ ਨਾਲ ਬਹੁਤ ਤਪ ਗਿਆ ਹੈ।

ਤਾ ਤੇ ਚਲੋ ਤੁਮ ਹੂੰ ਤਿਹ ਸੋਧ ਕਉ ਹਉ ਹੂੰ ਚਲੋ ਕਹਿ ਖੋਜਨ ਧਾਯੋ ॥੨੦੪੫॥

He said, “you should also accompany me for searching you brother.”2045.

ਇਸ ਲਈ ਤੂੰ ਵੀ ਉਸ ਦੀ ਖੋਜ ਲਈ ਚਲ ਅਤੇ ਮੈਂ ਵੀ ਚਲਦਾ ਹਾਂ। (ਇਹ) ਕਹਿ ਕੇ (ਦੋਵੇਂ) ਲਭਣ ਲਈ ਚਲ ਪਏ ॥੨੦੪੫॥

ਜਾਦਵ ਲੈ ਬ੍ਰਿਜਨਾਥ ਜਬੈ ਅਪਨੇ ਸੰਗਿ ਖੋਜਨ ਤਾਹਿ ਸਿਧਾਰੇ

ਯਾਦਵਾਂ ਨੂੰ ਨਾਲ ਲੈ ਕੇ ਜਦੋਂ ਸ੍ਰੀ ਕ੍ਰਿਸ਼ਨ ਉਸ ਨੂੰ ਲਭਣ ਲਈ ਚਲ ਪਏ,

ਅਸ੍ਵਪਤੀ ਬਿਨੁ ਪ੍ਰਾਨ ਪਰੇ ਸੁ ਤਹੀ ਗਏ ਦੋਊ ਜਾਇ ਨਿਹਾਰੇ

Krishna, taking the Yadavas with him, went in search of the brother of Satrajit and reached there where Ashvapati was lying dead

(ਤਾਂ) ਉਥੇ ਆ ਪਹੁੰਚੇ ਜਿਥੇ ਘੋੜ-ਸਵਾਰ (ਸਤ੍ਰਾਜਿਤ ਦਾ ਭਰਾ) ਬਿਨਾ ਪ੍ਰਾਣਾਂ ਦੇ ਪਿਆ ਸੀ। ਦੋਹਾਂ ਨੇ ਜਾ ਕੇ (ਲੋਥ ਨੂੰ) ਵੇਖ ਲਿਆ।

ਕੇਹਰਿ ਕੋ ਤਹ ਖੋਜ ਪਿਖਿਯੋ ਇਹ ਵਾ ਹੀ ਹਨੇ ਭਟ ਐਸੇ ਪੁਕਾਰੇ

The people looked for the lion here and there and imagined that he had been killed by the lion

ਉਥੇ ਹੀ ਉਨ੍ਹਾਂ ਨੇ ਸ਼ੇਰ ਦੀ ਪੈੜ ਵੇਖੀ। (ਸਾਰੇ) ਸੂਰਮੇ ਕਹਿਣ ਲਗੇ, ਉਸੇ (ਸ਼ੇਰ) ਨੇ ਇਸ ਨੂੰ ਮਾਰਿਆ ਹੈ।

ਆਗੇ ਜੌ ਜਾਹਿ ਤੋ ਸਿੰਘ ਪਿਖਿਯੋ ਮ੍ਰਿਤ ਚਉਕਿ ਪਰੇ ਸਭ ਪਉਰਖ ਵਾਰੇ ॥੨੦੪੬॥

When they advanced further a little, they saw the dead lion, seeing him, all of them were wonder-struck and got agitated.2046.

ਅਗੇ ਜਾ ਕੇ ਉਨ੍ਹਾਂ ਨੇ ਸ਼ੇਰ ਨੂੰ ਵੀ ਮਰਿਆ ਹੋਇਆ ਵੇਖਿਆ। (ਤਾਂ) ਸਾਰੇ ਬਲਵਾਨ ਚੌਂਕ ਪਏ ॥੨੦੪੬॥