ਦੋਹਰਾ

DOHRA

ਦੋਹਰਾ:

ਜਾਮਵਾਨ ਬਧਿ ਸਿੰਘ ਕੋ ਮਨਿ ਲੈ ਮਨਿ ਸੁਖੁ ਪਾਇ

ਜਾਮਵਾਨ (ਨਾਂ ਦੇ ਰਿਛ ਨੇ) ਸ਼ੇਰ ਨੂੰ ਮਾਰ ਕੇ ਅਤੇ ਮਣੀ ਲੈ ਕੇ ਸੁਖ ਪ੍ਰਾਪਤ ਕੀਤਾ।

ਜਹਾ ਗ੍ਰਿਹਿ ਆਪਨ ਹੁਤੋ ਤਹ ਹੀ ਪਹੁਚਿਯੋ ਆਇ ॥੨੦੪੩॥

Jamwant, the after killing the lion, returned to his home with a happy mind and went to sleep.2043.

ਜਿਥੇ ਉਸ ਦਾ ਆਪਣਾ ਘਰ ਸੀ, ਉਥੇ ਹੀ ਜਾ ਪਹੁੰਚਿਆ ॥੨੦੪੩॥

ਸਤ੍ਰਾਜਿਤ ਲਖਿ ਭੇਦ ਨਹਿ ਸਭਨਨ ਕਹਿਯੋ ਸੁਨਾਇ

ਸਤ੍ਰਾਜਿਤ ਨੇ (ਇਸ ਘਟਨਾ ਦਾ) ਭੇਦ ਨਾ ਸਮਝ ਕੇ ਸਾਰਿਆਂ ਨੂੰ ਕਹਿ ਕੇ ਸੁਣਾਇਆ

ਕ੍ਰਿਸਨ ਮਾਰਿ ਮੁਹਿ ਭ੍ਰਾਤ ਕਉ ਲੀਨੀ ਮਨਿ ਛੁਟਕਾਇ ॥੨੦੪੪॥

On this side, Satrajit, thinking about the mystery, said within the hearing of everyone, “Krishna has snatched away the jewel after killing my brother.”2044.

ਕਿ ਕ੍ਰਿਸ਼ਨ ਨੇ ਮੇਰੇ ਭਰਾ ਨੂੰ ਮਾਰ ਕੇ ਮਣੀ ਖੋਹ ਲਈ ਹੈ ॥੨੦੪੪॥