ਸਵੈਯਾ ॥
SWAYYA
ਸਵੈਯਾ:
ਭਾਲਕ ਦੇਖਿ ਮਨੀ ਦੁਤਿ ਕਉ ਸੁ ਲਖਿਯੋ ਕੋਊ ਕੇਹਰਿ ਲੈ ਫਲੁ ਆਯੋ ॥
Seeing the jewel, the bear thought that the lion was bringing some fruit
ਰਿਛ ਨੇ ਮਣੀ ਦੀ ਚਮਕ ਨੂੰ ਵੇਖ ਕੇ ਸਮਝਿਆ ਕਿ ਸ਼ੇਰ ਕੋਈ ਫਲ ਲੈ ਆਇਆ ਹੈ।
ਯਾ ਫਲ ਕਉ ਅਬ ਭਛ ਕਰੋ ਸੁ ਛੁਧਾਤਰੁ ਹ੍ਵੈ ਤਹ ਭਛਨ ਧਾਯੋ ॥
He contemplated that he was hungry, therefore he would eat that fruit
'ਇਸ ਫਲ ਨੂੰ ਹੁਣ ਖਾ ਲਵਾਂ', ਉਹ ਭੁਖ ਨਾਲ ਆਤੁਰ ਹੋ ਕੇ ਉਸ ਨੂੰ ਖਾਣ ਲਈ ਭਜਿਆ।
ਜ︀ਯੋ ਮ੍ਰਿਗਰਾਜ ਥੋ ਜਾਤ ਚਲਿਯੋ ਤਿਉ ਅਚਾਨਕ ਆਇ ਕੈ ਜੁਧੁ ਮਚਾਯੋ ॥
ਜਿਵੇਂ ਹੀ ਸ਼ੇਰ ਚਲਿਆ ਜਾ ਰਿਹਾ ਸੀ, ਤਿਵੇਂ (ਰਿਛ ਨੇ) ਆ ਕੇ ਅਚਾਨਕ ਲੜਾਈ ਸ਼ੁਰੂ ਕਰ ਦਿੱਤੀ।
ਏਕ ਚਪੇਟ ਚਟਾਕ ਦੈ ਮਾਰਿ ਝਟਾਕ ਦੈ ਸਿੰਘ ਕੋ ਮਾਰਿ ਗਿਰਾਯੋ ॥੨੦੪੨॥
When the lion was moving away, the bear suddenly attacked him and after dreadful battle, he killed the lion with one slap.2042.
ਚਟਾਕ ਕਰ ਕੇ ਇਕ ਚਪੇੜ (ਸ਼ੇਰ ਨੂੰ) ਮਾਰੀ ਅਤੇ ਝਟ ਹੀ ਸ਼ੇਰ ਨੂੰ ਮਾਰ ਕੇ ਡਿਗਾ ਦਿੱਤਾ ॥੨੦੪੨॥