ਚੌਪਈ

Chaupaee

ਚੌਪਈ:

ਆਨੰਦ ਪੁਰ ਨਾਇਨ ਇਕ ਰਹਈ

ਆਨੰਦਪੁਰ ਵਿਚ ਇਕ ਨੈਣ ਰਹਿੰਦੀ ਸੀ।

ਨੰਦ ਮਤੀ ਤਾ ਕੋ ਜਗ ਕਹਈ

A female barber lived in Anandpur, she was known in the world as Nand Mati.

ਉਸ ਨੂੰ ਨੰਦ ਮਤੀ (ਨਾਂ ਨਾਲ) ਸਾਰੇ ਯਾਦ ਕਰਦੇ ਸਨ।

ਮੂਰਖ ਨਾਥ ਤਵਨ ਕੋ ਰਹੈ

A female barber lived in Anandpur, she was known in the world as Nand Mati.

ਉਸ ਦਾ ਪਤੀ ਮੂਰਖ ਸੀ

ਤ੍ਰਿਯ ਕਹ ਕਛੂ ਮੁਖ ਤੇ ਕਹੈ ॥੧॥

Her husband was a simpleton and he never constrained his wife.(1)

ਅਤੇ (ਆਪਣੀ) ਇਸਤਰੀ ਨੂੰ ਮੂੰਹੋਂ ਕੁਝ ਵੀ ਨਹੀਂ ਕਹਿੰਦਾ ਸੀ ॥੧॥

ਤਾ ਕੇ ਧਾਮ ਬਹੁਤ ਜਨ ਆਵੈ

ਉਸ ਦੇ ਘਰ ਬਹੁਤ ਲੋਕ ਆਉਂਦੇ ਸਨ

ਨਿਸ ਦਿਨ ਤਾ ਸੋ ਭੋਗ ਕਮਾਵੈ

Lot of people used to come to her house, and every day she made love with them.

ਅਤੇ ਰਾਤ ਦਿਨ ਉਸ ਨਾਲ ਭੋਗ ਕਰਦੇ ਸਨ।

ਸੋ ਜੜ ਪਰਾ ਹਮਾਰੇ ਰਹਈ

Lot of people used to come to her house, and every day she made love with them.

ਉਹ ਮੂਰਖ ਸਾਡੇ ਪਿਆ ਰਹਿੰਦਾ ਸੀ

ਤਾ ਕੋ ਕਛੂ ਮੁਖ ਤੇ ਕਹਈ ॥੨॥

That fool always remained with us whole day and never checked his wife off.(2)

ਅਤੇ ਉਸ (ਇਸਤਰੀ) ਨੂੰ (ਆਪਣੇ) ਮੁਖ ਤੋਂ ਕੁਝ ਵੀ ਨਹੀਂ ਕਹਿੰਦਾ ਸੀ ॥੨॥

ਜਬ ਕਬਹੂੰ ਵਹੁ ਧਾਮ ਸਿਧਾਵੈ

That fool always remained with us whole day and never checked his wife off.(2)

ਜਦੋਂ ਕਦੇ ਵੀ ਉਹ ਘਰ ਨੂੰ ਜਾਂਦਾ,

ਯੌ ਤਾ ਸੋ ਤ੍ਰਿਯ ਬਚਨ ਸੁਨਾਵੈ

Whenever he came back home, his wife would pronounce,

ਤਾਂ ਇਸਤਰੀ ਉਸ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਉਂਦੀ

ਯਾ ਕਹ ਕਲਿ ਕੀ ਬਾਤ ਲਾਗੀ

ਕਿ ਇਸ ਨੂੰ ਕਲਿਯੁਗ ਦੀ ਹਵਾ ('ਬਾਤ') ਤਕ ਨਹੀਂ ਲਗੀ।

ਮੇਰੋ ਪਿਯਾ ਬਡੋ ਬਡਭਾਗੀ ॥੩॥

‘He is not induced by the modern-day influences, as he has been endowed with noble destiny.’(3)

ਮੇਰਾ ਪਤੀ ਵੱਡੇ ਭਾਗਾਂ ਵਾਲਾ ਹੈ ॥੩॥