ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ

My mother-in-law is my enemy, O Nanak; my father-in-law is argumentative and my brother-in-law burns me at every step.

ਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ), ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ। ਸਸੁ = ਅਵਿੱਦਿਆ। ਵਿਰਾਇਣਿ = ਵੈਰਨ। ਸਸੁਰਾ = ਸਹੁਰਾ, ਦੇਹ-ਅੱਧਿਆਸ, ਸਰੀਰ ਨਾਲ ਪਿਆਰ। ਵਾਦੀ = ਝਗੜਾਲੂ, ਸਰੀਰ ਦੇ ਪਾਲਣ ਲਈ ਮੁੜ ਮੁੜ ਮੰਗਣ ਵਾਲਾ। ਜੇਠ = ਜਮਰਾਜ, ਮੌਤ ਦਾ ਡਰ। ਪਉ ਪਉ = ਮੁੜ ਮੁੜ। {ਆਸਾ ਕਬੀਰ ਜੀ: "ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ" ਭਾਵ, ਮਾਇਆ ਦੇ ਹੱਥੋਂ ਦੁਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ ਹੋਣ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ, ਜਮ ਤੋਂ ਡਰ ਆਉਂਦਾ ਹੈ}।

ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥

They can all just play in the dust, when You are my Friend, O Lord. ||2||

ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ॥੨॥ ਹਭੇ = ਸਾਰੇ ਹੀ। ਭਸੁ = ਸੁਆਹ। ਪੁਣੇਦੇ ਵਤਨੁ = ਛਾਣਦੇ ਫਿਰਨ, ਬੇਸ਼ਕ ਜ਼ੋਰ ਲਾ ਲੈਣ, ਬੇਸ਼ੱਕ ਟੱਕਰਾਂ ਮਾਰਨ। {ਵਤਨੁ = ਹੁਕਮੀ ਭਵਿਖਤ ਕਾਲ, Imperative mood, ਅੱਨ ਪੁਰਖ, Third person, ਬਹੁ-ਵਚਨ, plural; ਵੇਖੋ 'ਗੁਰਬਾਣੀ ਵਿਆਕਰਣ'}। ਲੂਹੈ = ਸਾੜਦਾ ਹੈ, ਦੁਖੀ ਕਰਦਾ ਹੈ। ਮੈ = ਮੇਰਾ ॥੨॥