ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥
I abandoned and lost my Beloved Friend, O Nanak; I was fooled by the transitory color of the safflower, which fades away.
ਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ। ਰੰਗਿ ਕਸੁੰਭੈ = ਕਸੁੰਭੇ ਦੇ ਰੰਗ ਵਿਚ {ਕਸੁੰਭੇ ਫੁੱਲ ਦਾ ਰੰਗ ਚੰਗਾ ਗੂੜ੍ਹਾ ਤੇ ਸ਼ੋਖ ਹੁੰਦਾ ਹੈ, ਪਰ ਦੋ ਚਾਰ ਦਿਨ ਵਿਚ ਹੀ ਖ਼ਰਾਬ ਹੋ ਜਾਂਦਾ ਹੈ; ਇਸੇ ਤਰ੍ਹਾਂ ਮਾਇਆ ਦੇ ਭੋਗ ਭੀ ਬੜੇ ਮਨ-ਮੋਹਣੇ ਹੁੰਦੇ ਹਨ, ਪਰ ਰਹਿੰਦੇ ਚਾਰ ਦਿਨ ਹੀ ਹਨ}।
ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥
I did not know Your value, O my Friend; without You, I am not worth even half a shell. ||1||
ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ ॥੧॥ ਅਢੁ = ਅੱਧੀ ਦਮੜੀ। ਨ ਲਹਦੀ = ਮੈਂ ਨਹੀਂ ਲੈਂਦੀ। ਤਉ ਕੀ = ਤੇਰੀ। ਕੀਮ = ਕੀਮਤ, ਕਦਰ ॥੧॥