ਚੌਪਈ ॥

ਚੌਪਈ:

ਮੂਰਖ ਰਾਵ ਜਬੈ ਸੁਨਿ ਪਾਈ ॥

ਜਦੋਂ ਰਾਜੇ ਨੇ (ਇਹ) ਗੱਲ ਸੁਣ ਲਈ,

ਭਾਤਿ ਭਾਤਿ ਰਾਨੀ ਡਰ ਪਾਈ ॥

ਤਾਂ ਰਾਣੀ ਕਈ ਤਰ੍ਹਾਂ ਨਾਲ ਡਰ ਗਈ।

ਯਾ ਤ੍ਰਿਯ ਕੋ ਅਬ ਹੀ ਹਨਿ ਦੈਹੌ ॥

(ਰਾਜਾ ਸੋਚਦਾ ਕਿ) ਇਸ ਇਸਤਰੀ ਨੂੰ ਹੁਣੇ ਮਾਰਦਾ ਹਾਂ

ਖੋਦਿ ਭੂਮਿ ਕੇ ਬਿਖੈ ਗਡੈਹੌ ॥੫॥

ਅਤੇ ਧਰਤੀ ਪੁਟ ਕੇ ਵਿਚ ਦਬਾਉਂਦਾ ਹਾਂ ॥੫॥

ਜਬ ਰਾਨੀ ਐਸੇ ਸੁਨਿ ਪਾਯੋ ॥

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ,

ਤੌਨ ਜਾਰ ਕੋ ਬੋਲਿ ਪਠਾਯੋ ॥

ਤਾਂ ਉਸ ਯਾਰ ਨੂੰ ਬੁਲਾ ਲਿਆ।

ਤਾ ਕੇ ਕਹਿਯੋ ਸੰਗ ਮੁਹਿ ਲੀਜੈ ॥

ਉਸ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ

ਅਪਨੇ ਦੇਸ ਪਯਾਨੋ ਕੀਜੈ ॥੬॥

ਆਪਣੇ ਦੇਸ਼ ਵਲ ਚਲ ਪਵੋ ॥੬॥

ਮੰਦਿਰ ਏਕ ਉਜਾਰਿ ਬਨਾਯੋ ॥

ਉਨ੍ਹਾਂ ਨੇ ਉਜਾੜ ਵਿਚ ਇਕ ਘਰ ਬਣਵਾਇਆ।

ਦੋ ਦ੍ਵਾਰਨ ਤਾ ਮੈ ਰਖਵਾਯੋ ॥

ਉਸ ਵਿਚ ਦੋ ਦਰਵਾਜ਼ੇ ਰਖਵਾਏ।

ਹਮ ਖੋਜਤ ਇਹ ਮਗ ਜੌ ਐਹੈ ॥

ਸਾਨੂੰ ਲਭਦਿਆਂ (ਜੇ ਰਾਜਾ) ਇਸ ਰਸਤੇ ਰਾਹੀਂ ਆ ਜਾਏ

ਦੂਜੇ ਦ੍ਵਾਰ ਨਿਕਸਿ ਹਮ ਜੈਹੈ ॥੭॥

(ਤਾਂ) ਅਸੀਂ ਦੂਜੇ ਦਰਵਾਜ਼ੇ ਰਾਹੀਂ ਨਿਕਲ ਜਾਈਏ ॥੭॥