ਅੜਿਲ ॥
ਅੜਿਲ:
ਚੁਨਿ ਚੁਨਿ ਭਲੀ ਮਤਾਹ ਸੁਦਾਗਰ ਲ︀ਯਾਵਈ ॥
(ਉਹ) ਸੌਦਾਗਰ ਚੰਗੀ ਤਰ੍ਹਾਂ ਚੁਣ ਚੁਣ ਕੇ ਵਪਾਰ ਦਾ ਸਾਮਾਨ ('ਮਤਾਹ') ਲਿਆਉਂਦਾ।
ਰਾਨੀ ਤਾ ਕੌ ਪਾਇ ਘਨੋ ਸੁਖ ਪਾਵਈ ॥
ਉਸ ਨੂੰ ਪ੍ਰਾਪਤ ਕਰ ਕੇ ਰਾਣੀ ਬਹੁਤ ਸੁਖ ਪ੍ਰਾਪਤ ਕਰਦੀ।
ਅਤਿ ਧਨ ਛੋਰਿ ਭੰਡਾਰ ਦੇਤ ਤਹਿ ਨਿਤ︀ਯ ਪ੍ਰਤਿ ॥
(ਰਾਣੀ ਵੀ) ਸੌਦਾਗਰ ਨੂੰ ਖ਼ਜ਼ਾਨਾ ਖੋਲ੍ਹ ਕੇ ਰੋਜ਼ ਬਹੁਤ ਧਨ ਦਿੰਦੀ।
ਹੋ ਬਸ︀ਯੋ ਰਹਤ ਅਬਲਾ ਕੇ ਪ੍ਰੀਤਮ ਨਿਤ︀ਯ ਚਿਤ ॥੪॥
(ਉਹ) ਪ੍ਰੀਤਮ ਸਦਾ ਉਸ ਇਸਤਰੀ ਦੇ ਚਿਤ ਵਿਚ ਵਸਿਆ ਰਹਿੰਦਾ ॥੪॥