ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ

Raag Soohee, The Word Of Sree Ravi Daas Jee:

ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਹ ਕੀ ਸਾਰ ਸੁਹਾਗਨਿ ਜਾਨੈ

The happy soul-bride knows the worth of her Husband Lord.

ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ। ਸਹ = ਖਸਮ। ਸਾਰ = ਕਦਰ। ਸੁਹਾਗਨਿ = ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ।

ਤਜਿ ਅਭਿਮਾਨੁ ਸੁਖ ਰਲੀਆ ਮਾਨੈ

Renouncing pride, she enjoys peace and pleasure.

ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ। ਤਜਿ = ਛੱਡ ਕੇ।

ਤਨੁ ਮਨੁ ਦੇਇ ਅੰਤਰੁ ਰਾਖੈ

She surrenders her body and mind to Him, and does not remain separate from Him.

ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ। ਅੰਤਰੁ = ਵਿੱਥ। ਦੇਇ = ਹਵਾਲੇ ਕਰਦੀ ਹੈ।

ਅਵਰਾ ਦੇਖਿ ਸੁਨੈ ਅਭਾਖੈ ॥੧॥

She does not see or hear, or speak to another. ||1||

ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥ ਅਭਾਖੈ = ਮੰਦੀ ਪ੍ਰੇਰਨਾ ॥੧॥

ਸੋ ਕਤ ਜਾਨੈ ਪੀਰ ਪਰਾਈ

How can anyone know the pain of another,

ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ? ਪਰਾਈ ਪੀਰ = ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ।

ਜਾ ਕੈ ਅੰਤਰਿ ਦਰਦੁ ਪਾਈ ॥੧॥ ਰਹਾਉ

if there is no compassion and sympathy within? ||1||Pause||

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥ ਜਾ ਕੈ ਅੰਤਰਿ = ਜਿਸ ਦੇ ਹਿਰਦੇ ਵਿਚ। ਦਰਦੁ = ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ॥੧॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ

The discarded bride is miserable, and loses both worlds;

ਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ, ਦੁਇ ਪਖ = ਸਹੁਰਾ ਪੇਕਾ, ਲੋਕ ਪਰਲੋਕ। ਹੀਨੀ = ਵਾਂਜੀ ਹੋਈ।

ਜਿਨਿ ਨਾਹ ਨਿਰੰਤਰਿ ਭਗਤਿ ਕੀਨੀ

she does not worship her Husband Lord.

ਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ। ਜਿਨਿ = ਜਿਸ ਨੇ। ਨਾਹ ਭਗਤਿ = ਖਸਮ-ਪ੍ਰਭੂ ਦੀ ਬੰਦਗੀ। ਨਿਰੰਤਰਿ = ਇੱਕ-ਰਸ।

ਪੁਰ ਸਲਾਤ ਕਾ ਪੰਥੁ ਦੁਹੇਲਾ

The bridge over the fire of hell is difficult and treacherous.

ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ, ਪੁਰਸਲਾਤ = {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ। ਦੁਹੇਲਾ = ਔਖਾ।

ਸੰਗਿ ਸਾਥੀ ਗਵਨੁ ਇਕੇਲਾ ॥੨॥

No one will accompany you there; you will have to go all alone. ||2||

(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥

ਦੁਖੀਆ ਦਰਦਵੰਦੁ ਦਰਿ ਆਇਆ

Suffering in pain, I have come to Your Door, O Compassionate Lord.

ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ। ਦਰਿ = ਪ੍ਰਭੂ ਦੇ ਦਰ ਤੇ।

ਬਹੁਤੁ ਪਿਆਸ ਜਬਾਬੁ ਪਾਇਆ

I am so thirsty for You, but You do not answer me.

ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ। ਪਿਆਸ = ਦਰਸਨ ਦੀ ਤਾਂਘ। ਜਬਾਬੁ = ਉੱਤਰ।

ਕਹਿ ਰਵਿਦਾਸ ਸਰਨਿ ਪ੍ਰਭ ਤੇਰੀ

Says Ravi Daas, I seek Your Sanctuary, God;

ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,

ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

as You know me, so will You save me. ||3||1||

ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥ ਗਤਿ = ਉੱਚੀ ਆਤਮਕ ਹਾਲਤ ॥੩॥੧॥