ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ

The benign rule of Raja Janak has been established, and the Golden Age of Sat Yuga has begun.

(ਗੁਰੂ ਅਰਜੁਨ ਸਾਹਿਬ ਨੇ) ਗਿਆਨ ਦਾ ਰਾਜ ਵਰਤਾ ਦਿੱਤਾ ਹੈ, (ਹੁਣ ਤਾਂ) ਸਤਿਜੁਗ ਵਰਤ ਰਿਹਾ ਹੈ। ਜਨਕ ਰਾਜੁ = ਜਨਕ ਦਾ ਰਾਜ (ਭਾਵ, ਗਿਆਨ ਦਾ ਰਾਜ)। ਆਲੀਣਾ = ਸਮਾਇਆ ਹੋਇਆ ਹੈ, ਵਰਤਿਆ ਹੋਇਆ ਹੈ।

ਗੁਰਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ

Through the Word of the Guru's Shabad, the mind is pleased and appeased; the unsatisfied mind is satisfied.

(ਆਪ ਦਾ) ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ, ਤੇ ਇਹ ਨਾਹ ਪਤੀਜਣ ਵਾਲਾ ਮਨ ਪਤੀਜ ਗਿਆ ਹੈ। ਅਪਤੀਜੁ = ਨਾਹ ਪਤੀਜਣ ਵਾਲਾ ਮਨ।

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ

Guru Nanak laid the foundation of Truth; He is blended with the True Guru.

ਗੁਰੂ ਨਾਨਕ ਦੇਵ ਆਪ 'ਸਚੁ'-ਰੂਪ ਨੀਂਹ ਉਸਾਰ ਕੇ ਗੁਰੂ (ਅਰਜੁਨ ਦੇਵ ਜੀ) ਵਿਚ ਲੀਨ ਹੋ ਗਿਆ ਹੈ। ਸਾਜਿ = ਉਸਾਰ ਕੇ। ਸਤਿਗੁਰ ਸੰਗਿ = ਗੁਰੂ (ਅਰਜੁਨ ਦੇਵ) ਵਿਚ।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥

In the House of Guru Raam Daas, Guru Arjun has appeared as the Embodiment of the Infinite Lord. ||3||

ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਦੇਵ ਅਪਰੰਪਰ-ਰੂਪ ਬਣਿਆ ਹੋਇਆ ਹੈ ॥੩॥ ਅਪਰੰਪਰੁ = ਬੇਅੰਤ ਹਰੀ। ਬੀਣਾ = ਬਣਿਆ ਹੋਇਆ ਹੈ ॥੩॥