ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰੵਿਓ ਬਿਮਲ ਬੁਧਿ ਸਤਿਗੁਰਿ ਸਮਾਣਉ

The Sovereign Lord King has staged this wondrous play; contentment was gathered together, and pure understanding was infused in the True Guru.

ਅਕਾਲ ਪੁਰਖ ਨੇ (ਇਹ) ਅਸਚਰਜ ਖੇਡ ਰਚੀ ਹੈ, (ਗੁਰੂ ਅਰਜੁਨ) ਸੰਤੋਖ ਵਿਚ ਵਿਚਰ ਰਿਹਾ ਹੈ। ਨਿਰਮਲ ਬੁੱਧੀ ਗੁਰੂ (ਅਰਜੁਨ) ਵਿਚ ਸਮਾਈ ਹੋਈ ਹੈ। ਗੂੜ੍ਹ੍ਹਉ = ਅਸਚਰਜ। ਹਰਿ ਰਾਇ = ਅਕਾਲ ਪੁਰਖ ਨੇ। ਸਮਾਚਰ੍ਯ੍ਯਿਉ = ਵਿਚਰਦਾ ਹੈ (ਗੁਰੂ ਅਰਜੁਨ)। ਬਿਮਲ = ਨਿਰਮਲ। ਸਤਿਗੁਰਿ = ਗੁਰੂ (ਅਰਜੁਨ) ਵਿਚ। ਸਮਾਣਉ = ਸਮਾਈ ਹੈ।

ਆਜੋਨੀ ਸੰਭਵਿਅਉ ਸੁਜਸੁ ਕਲੵ ਕਵੀਅਣਿ ਬਖਾਣਿਅਉ

KALL the poet utters the Praises of the Unborn, Self-existent Lord.

ਆਪ ਜੂਨਾਂ ਤੋਂ ਰਹਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਕਲ੍ਯ੍ਯ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜਸ ਉਚਾਰਿਆ ਹੈ। ਆਜੋਨੀ = ਜੂਨਾਂ ਤੋਂ ਰਹਤ। ਸੰਭਵਿਅਉ = ਸੁਤੇ ਪ੍ਰਕਾਸ਼, (स्वयंभु) ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲ੍ਯ੍ਯ ਕਵੀਅਣਿ = ਕਲ੍ਯ੍ਯ ਆਦਿਕ ਕਵੀਆਂ ਨੇ।

ਗੁਰਿ ਨਾਨਕਿ ਅੰਗਦੁ ਵਰੵਉ ਗੁਰਿ ਅੰਗਦਿ ਅਮਰ ਨਿਧਾਨੁ

Guru Nanak blessed Guru Angad, and Guru Angad blessed Guru Amar Daas with the treasure.

ਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ। ਵਰ੍ਯ੍ਯਉ = ਵਰ ਦਿੱਤਾ ਹੈ। ਨਿਧਾਨੁ = ਖ਼ਜ਼ਾਨਾ।

ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥੪॥

Guru Raam Daas blessed Guru Arjun, who touched the Philosopher's Stone, and was certified. ||4||

ਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਹਨਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ ॥੪॥ ਪਰਸੁ = ਪਰਸਣਾ, ਛੁਹਣਾ। ਪਾਰਸੁ ਪ੍ਰਮਾਣੁ = ਪਾਰਸ ਵਰਗਾ ॥੪॥