ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਸੰਤ ਮੰਡਲ ਮਹਿ ਹਰਿ ਮਨਿ ਵਸੈ ॥
In the Realm of the Saints, the Lord dwells in the mind.
ਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)। ਸੰਤ ਮੰਡਲ = ਸਾਧ ਸੰਗਤ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ।
ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥
In the Realm of the Saints, all sins run away.
ਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ। ਦੁਰਤੁ = {दुरित} ਪਾਪ।
ਸੰਤ ਮੰਡਲ ਮਹਿ ਨਿਰਮਲ ਰੀਤਿ ॥
In the Realm of the Saints, one's lifestyle is immaculate.
ਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ, ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਵਿਕਾਰਾਂ ਦੀ ਮੈਲ ਤੋਂ ਸਾਫ਼ (ਰੱਖਣ ਵਾਲੀ)।
ਸੰਤਸੰਗਿ ਹੋਇ ਏਕ ਪਰੀਤਿ ॥੧॥
In the Society of the Saints, one comes to love the One Lord. ||1||
ਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥ ਸੰਤ ਸੰਗਿ = ਸਾਧ ਸੰਗਤ ਵਿਚ। ਏਕ ਪਰੀਤਿ = ਇਕ ਪਰਮਾਤਮਾ ਦਾ ਪਿਆਰ ॥੧॥
ਸੰਤ ਮੰਡਲੁ ਤਹਾ ਕਾ ਨਾਉ ॥
That alone is called the Realm of the Saints,
ਸਾਧ ਸੰਗਤ ਉਸ ਥਾਂ ਦਾ ਨਾਮ ਹੈ, ਤਹਾ ਕਾ = ਉਸ (ਥਾਂ) ਦਾ।
ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
where only the Glorious Praises of the Supreme Lord God are sung. ||1||Pause||
ਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥ ਕੇਵਲ = ਸਿਰਫ਼। ਗੁਣ ਗਾਉ = ਗੁਣਾਂ ਦਾ ਗਾਇਨ, ਸਿਫ਼ਤ-ਸਾਲਾਹ ॥੧॥ ਰਹਾਉ ॥
ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥
In the Realm of the Saints, birth and death are ended.
ਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ, ਰਹੈ = ਮੁੱਕ ਜਾਂਦਾ ਹੈ।
ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥
In the Realm of the Saints, the Messenger of Death cannot touch the mortal.
ਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
ਸੰਤਸੰਗਿ ਹੋਇ ਨਿਰਮਲ ਬਾਣੀ ॥
In the Society of the Saints, one's speech becomes immaculate
(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ, ਨਿਰਮਲ ਬਾਣੀ = ਪਵਿੱਤਰ ਕਰਨ ਵਾਲੀ ਬਾਣੀ (ਦਾ ਉਚਾਰ)।
ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
In the realm of the saints, the Lord's Name is chanted. ||2||
(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥ ਵਖਾਣੀ = ਉਚਾਰਿਆ ਜਾਂਦਾ ਹੈ ॥੨॥
ਸੰਤ ਮੰਡਲ ਕਾ ਨਿਹਚਲ ਆਸਨੁ ॥
The Realm of the Saints is the eternal, ever-stable place.
ਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ), ਨਿਹਚਲ = (ਵਿਕਾਰਾਂ ਵਲੋਂ) ਅਡੋਲ। ਆਸਨੁ = (ਹਿਰਦਾ-) ਆਸਣ।
ਸੰਤ ਮੰਡਲ ਮਹਿ ਪਾਪ ਬਿਨਾਸਨੁ ॥
In the Realm of the Saints, sins are destroyed.
ਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸੰਤ ਮੰਡਲ ਮਹਿ ਨਿਰਮਲ ਕਥਾ ॥
In the Realm of the Saints, the immaculate sermon is spoken.
ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
ਸੰਤਸੰਗਿ ਹਉਮੈ ਦੁਖ ਨਸਾ ॥੩॥
In the Society of the Saints, the pain of egotism runs away. ||3||
ਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥ ਨਸਾ = ਨੱਠ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੩॥
ਸੰਤ ਮੰਡਲ ਕਾ ਨਹੀ ਬਿਨਾਸੁ ॥
The Realm of the Saints cannot be destroyed.
ਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
ਸੰਤ ਮੰਡਲ ਮਹਿ ਹਰਿ ਗੁਣਤਾਸੁ ॥
In the Realm of the Saints, is the Lord, the Treasure of Virtue.
ਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ, ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।
ਸੰਤ ਮੰਡਲ ਠਾਕੁਰ ਬਿਸ੍ਰਾਮੁ ॥
The Realm of the Saints is the resting place of our Lord and Master.
ਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ। ਠਾਕੁਰ ਬਿਸ੍ਰਾਮੁ = ਮਾਲਕ-ਪ੍ਰਭੂ ਦਾ ਨਿਵਾਸ।
ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
O Nanak, He is woven into the fabric of His devotees, through and through. ||4||24||37||
ਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਤਾਣੇ ਪੇਟੇ ਵਿਚ, ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ ॥੪॥੨੪॥੩੭॥