ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਰੋਗੁ ਕਵਨੁ ਜਾਂ ਰਾਖੈ ਆਪਿ ॥
Why worry about disease, when the Lord Himself protects us?
ਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ। ਕਵਨੁ = ਕਿਹੜਾ? ਜਾਂ = ਜਦੋਂ।
ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥
That person whom the Lord protects, does not suffer pain and sorrow.
ਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ। ਸੰਤਾਪੁ = ਕਲੇਸ਼।
ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥
That person, upon whom God showers His Mercy
ਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ, ਤਿਸੁ ਊਪਰ ਤੇ = ਉਸ ਦੇ ਸਿਰ ਉੱਤੋਂ।
ਤਿਸੁ ਊਪਰ ਤੇ ਕਾਲੁ ਪਰਹਰੈ ॥੧॥
- Death hovering above him is turned away. ||1||
ਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥ ਕਾਲੁ = ਮੌਤ, ਮੌਤ ਦਾ ਡਰ। ਪਰਹਰੈ = ਦੂਰ ਕਰ ਦੇਂਦਾ ਹੈ ॥੧॥
ਸਦਾ ਸਖਾਈ ਹਰਿ ਹਰਿ ਨਾਮੁ ॥
The Name of the Lord, Har, Har, is forever our Help and Support.
ਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ। ਸਖਾਈ = ਸਾਥੀ, ਮਿੱਤਰ।
ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥
When He comes to mind, the mortal finds lasting peace, and the Messenger of Death cannot even approach him. ||1||Pause||
ਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥ ਚੀਤਿ = ਚਿੱਤ ਵਿਚ। ਤਾ ਕੈ ਨਿਕਟਿ = ਉਸ ਦੇ ਨੇੜੇ। ਜਾਮੁ = ਜਮੁ ॥੧॥ ਰਹਾਉ ॥
ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥
When this being did not exist, who created him then?
ਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ? ਇਹੁ = ਇਹ ਜੀਵ। ਨ ਸੋ = ਨਹੀਂ ਸੀ। ਕਿਨਹਿ = ਕਿਸਨੇ?
ਕਵਨ ਮੂਲ ਤੇ ਕਿਆ ਪ੍ਰਗਟਾਇਆ ॥
What has been produced from the source?
(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ। ਮੂਲ ਤੇ = ਮੁੱਢ ਤੋਂ। ਕਿਆ = ਕੈਸਾ ਸੋਹਣਾ।
ਆਪਹਿ ਮਾਰਿ ਆਪਿ ਜੀਵਾਲੈ ॥
He Himself kills, and He Himself rejuvenates.
ਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ। ਆਪਹਿ = ਆਪ ਹੀ। ਮਾਰਿ = ਮਾਰੇ, ਮਾਰਦਾ ਹੈ। ਜੀਵਾਲੈ = ਜਿੰਦ ਪਾ ਦੇਂਦਾ ਹੈ।
ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥
He cherishes His devotees forever. ||2||
ਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥ ਕਉ = ਨੂੰ। ਪ੍ਰਤਿਪਾਲੈ = ਰੱਖਿਆ ਕਰਦਾ ਹੈ ॥੨॥
ਸਭ ਕਿਛੁ ਜਾਣਹੁ ਤਿਸ ਕੈ ਹਾਥ ॥
Know that everything is in His Hands.
ਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ। ਸਭ ਕਿਛੁ = ਹਰੇਕ ਤਾਕਤ।
ਪ੍ਰਭੁ ਮੇਰੋ ਅਨਾਥ ਕੋ ਨਾਥ ॥
My God is the Master of the masterless.
ਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ। ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ।
ਦੁਖ ਭੰਜਨੁ ਤਾ ਕਾ ਹੈ ਨਾਉ ॥
His Name is the Destroyer of pain.
ਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)। ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਕਾ = ਉਸ (ਪਰਮਾਤਮਾ) ਦਾ।
ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥
Singing His Glorious Praises, you shall find peace. ||3||
ਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥ ਪਾਵਹਿ = ਤੂੰ ਪ੍ਰਾਪਤ ਕਰੇਂਗਾ। ਤਿਸ ਕੇ = {ਸਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਾਉ = ਗਾਇਆ ਕਰ ॥੩॥
ਸੁਣਿ ਸੁਆਮੀ ਸੰਤਨ ਅਰਦਾਸਿ ॥
O my Lord and Master, please listen to the prayer of Your Saint.
ਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ। ਸੁਆਮੀ = ਹੇ ਮਾਲਕ-ਪ੍ਰਭੂ!
ਜੀਉ ਪ੍ਰਾਨ ਧਨੁ ਤੁਮੑਰੈ ਪਾਸਿ ॥
I place my soul, my breath of life and wealth before You.
ਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ। ਜੀਉ = ਜਿੰਦ। ਪਾਸਿ = ਹਵਾਲੇ।
ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥
All this world is Yours; it meditates on You.
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ। ਸਭ = ਸਾਰੀ ਲੁਕਾਈ।
ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥
Please shower Nanak with Your Mercy and bless him with peace. ||4||25||38||
ਹੇ ਨਾਨਕ! ਮਿਹਰ ਕਰ ਕੇ (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੪॥੨੫॥੩੮॥