ਸਵੈਯਾ

Savaiyya

ਸਵੈਯਾ:

ਜਾਨਿ ਪਯਾਨ ਬਿਛੋਹ ਤ੍ਰਿਯਾਨ ਕੇ ਛੋਭ ਬਡ︀ਯੋ ਉਰ ਭੀਤਰ ਭਾਰੀ

The woman became aggrieved as the night passed.

(ਰਾਤ ਦੇ) ਖ਼ਤਮ ਹੋਣ ਦੀ ਗੱਲ ਜਾਣ ਕੇ ਇਸਤਰੀਆਂ ਦੇ ਹਿਰਦੇ ਵਿਚ ਵਿਛੋੜੇ ਦਾ ਸਲ੍ਹ ਵਧ ਗਿਆ।

ਅੰਚਰ ਡਾਰਿ ਕੈ ਮੋਤਿਨ ਹਾਰ ਦੁਰਾਵਤ ਜਾਨਿ ਭਯੋ ਉਜਿਯਾਰੀ

It seemed as if the dawn, with spreadsheets, was amassing all the star studded with jewels.

(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਸਵੇਰਾ ਆਪਣਾ ਅੰਚਲ ਪਸਾਰ ਕੇ ਤਾਰਿਆਂ ਰੂਪ ਮੋਤੀਆਂ ਦੇ ਹਾਰ ਨੂੰ ਲੁਕਾ ਰਿਹਾ ਹੋਵੇ।

ਪਾਨ ਹੂੰ ਪੋਛਤ ਪ੍ਰੀਤਮ ਕੋ ਤਨ ਕੈਸੇ ਰਹੈ ਇਹ ਚਾਹਤ ਪ︀ਯਾਰੀ

The damsel wished the Moon to remain shinning forever so that she

ਉਹ ਆਪਣੇ ਪ੍ਰੀਤਮ ਦੇ ਸ਼ਰੀਰ ਉਪਰੋਂ (ਆਪਣੇ) ਹੱਥ ਨਾਲ (ਤਾਰਿਆਂ ਰੂਪੀ ਮੁੜਕੇ ਦੀਆਂ ਬੂੰਦਾਂ) ਪੂੰਝਦੀ ਹੈ। ਇਸਤਰੀ ਇਹ ਚਾਹੁੰਦੀ ਹੈ

ਚੰਦ ਚੜਿਯੋ ਸੁ ਚਹੈ ਚਿਰ ਲੌ ਚਿਤ ਦੇਤ ਦਿਵਾਕਰ ਕੀ ਦਿਸਿ ਗਾਰੀ ॥੧੧॥

Could go on ravishing star-like white drops. She abused the Sun for interruption.(11)

ਕਿ ਚੰਦ੍ਰਮਾ ਚਿਰ ਤਕ ਚੜ੍ਹਿਆ ਰਹੇ ਅਤੇ ਸੂਰਜ ਵਲ (ਮੂੰਹ ਕਰ ਕੇ) ਗਾਲ੍ਹਾਂ ਦਿੰਦੀ ਹੈ ॥੧੧॥