ਭੁਜੰਗ ਛੰਦ

Bhujang Chhand

ਭੁਜੰਗ ਛੰਦ:

ਚਲੋ ਪ੍ਰਾਨ ਪ︀ਯਾਰੇ ਫੁਲੇ ਫੂਲ ਆਛੇ

(ਇਸਤਰੀ ਸਵੇਰੇ ਉਠ ਕੇ ਕਹਿੰਦੀ ਹੈ) ਹੇ ਪ੍ਰਾਨ ਪਿਆਰੇ! ਚਲੋ, ਬਹੁਤ ਸੁੰਦਰ ਫੁਲ ਖਿੜੇ ਹੋਏ ਹਨ।

ਦਿਪੈ ਚਾਰੁ ਮਾਨੋ ਢਰੇ ਮੈਨ ਸਾਛੇ

‘Come on, my love, let us go, beautiful flowers are in full bloom.

ਇਸ ਤਰ੍ਹਾਂ ਸੁੰਦਰ ਚਮਕ ਰਹੇ ਹਨ ਮਾਨੋ ਕਾਮ ਦੇਵ ਹੀ ਢਲਿਆ ਹੋਇਆ ਹੋਵੇ।

ਕਿਧੋ ਗੀਰਬਾਣੇਸਹੂੰ ਕੇ ਸੁਧਾਰੇ

‘They are pricking like the arrows straight from Cupid.

ਜਾਂ ਇੰਦਰ ('ਗੀਰਬਾਣੇਸ') ਦੇ ਬਣਾਏ ਹੋਏ ਹਨ।

ਸੁਨੇ ਕਾਨ ਐਸੇ ਵੈਸੇ ਨਿਹਾਰੇ ॥੧੨॥

‘Even Lord Krishna would have neither heard nor seen them.(12)

ਨਾ ਇਹੋ ਜਿਹੇ ਕੰਨਾਂ ਨਾਲ ਸੁਣੇ ਹਨ ਅਤੇ ਨਾ ਅਜਿਹੇ ਵੇਖੇ ਹਨ ॥੧੨॥

ਤਿਹੀ ਬਾਗ ਹੂੰ ਮੈ ਤਰੋਰੁਹ ਚਬੈਯੈ

‘In such a beautiful garden I will relish the flowers

ਉਸ ਬਾਗ਼ ਵਿਚ ਫਲ ('ਤਰੋਰੁਹ') ਖਾਵਾਂਗੇ

ਰਿਝੈਯੈ ਤੁਮੈ ਭੋਗ ਭਾਵਤ ਕਮੈਯੈ

And satisfy you through lovemaking.

ਅਤੇ ਮਨ ਭਾਉਂਦੀ ਕ੍ਰੀੜਾ ਕਰ ਕੇ ਤੁਹਾਨੂੰ ਰਿਝਾਵਾਂਗੀ।

ਬਿਲੰਬ ਕਰੋ ਪ੍ਰਾਤ ਹੋਤੋ ਪਧਾਰੇ

‘Let us go quick, and before the day breaks,

ਦੇਰੀ ਨਾ ਕਰੋ, ਸਵੇਰ ਹੁੰਦਿਆਂ ਹੀ ਉਥੇ ਪਹੁੰਚ ਜਾਈਏ

ਸਭੈ ਚਿਤ ਕੇ ਦੂਰਿ ਕੈ ਸੋਕ ਡਾਰੈ ॥੧੩॥

We eliminate all our tribulations.’(13)

ਅਤੇ ਮਨ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਈਏ ॥੧੩॥