ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ

I am God's maid-servant; He is the highest of all.

ਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ, ਹਉ = ਮੈਂ। ਚੇਰੀ = ਦਾਸੀ। ਚੇਰੁਲੀ = ਨਿਮਾਣੀ ਜਿਹੀ ਦਾਸੀ। ਤੇ = ਤੋਂ, ਨਾਲੋਂ।

ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥

All things, big and small, are said to belong to Him. ||1||

ਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ ॥੧॥ ਤਾ ਕਾ = ਉਸ (ਪ੍ਰਭੂ) ਦਾ। ਕਾਂਢੀਐ = ਆਖਿਆ ਜਾਂਦਾ ਹੈ। ਮੂਚਾ = ਬਹੁਤਾ। ਥੋਰਾ ਅਰੁ ਮੂਚਾ = ਥੋੜਾ ਅਤੇ ਬਹੁਤਾ, ਨਿੱਕੀ ਵੱਡੀ ਹਰੇਕ ਚੀਜ਼ ॥੧॥

ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ

I surrender my soul, my breath of life, and my wealth, to my Lord Master.

ਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ। ਧਨੋ = ਧਨੁ। ਜੀਅ-ਜਿੰਦ। ਮਨੀਆ = ਮੰਨਦੀ ਹਾਂ।

ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ

Through His Name, I become radiant; I am known as His slave. ||1||Pause||

ਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ ॥੧॥ ਰਹਾਉ ॥ ਨਾਮਿ = ਨਾਮ ਦੀ ਰਾਹੀਂ। ਊਜਲੀ = ਸੁਰਖ਼-ਰੂ, ਇੱਜ਼ਤ ਵਾਲੀ। ਤਿਸੁ = ਉਸ (ਪ੍ਰਭੂ) ਦੀ। ਗਨੀਆ = ਗਿਣਦੀ ਹਾਂ ॥੧॥ ਰਹਾਉ ॥

ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ

You are Carefree, the Embodiment of Bliss. Your Name is a gem, a jewel.

(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ। ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ।

ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥

One who has You as her Master, is satisfied, satiated and happy forever. ||2||

ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ ॥੨॥ ਧਾਈ = ਧ੍ਰਾਪੀ, ਰੱਜੀ ਹੋਈ, ਤ੍ਰਿਪਤ। ਮੀਰਾ = ਪਾਤਿਸ਼ਾਹ ॥੨॥

ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ

O my companions and fellow maidens, please implant that balanced understanding within me.

ਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ), ਸੰਗ ਕੀ = ਨਾਲ ਦੀ। ਸਹੇਰੀ = ਹੇ ਸਹੇਲੀਹੋ! ਸੁਮਤਿ = ਚੰਗੀ ਮਤਿ। ਦ੍ਰਿੜਾਵਉ = ਦ੍ਰਿੜਾਵਉਂ, ਮੈਂ ਨਿਸ਼ਚੇ ਕਰਾਂਦੀ ਹਾਂ।

ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥

Serve the Holy Saints lovingly, and find the treasure of the Lord. ||3||

ਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ ॥੩॥ ਸਾਧੂ = ਗੁਰੂ। ਭਾਉ = ਪ੍ਰੇਮ। ਕਰਿ = ਕਰ ਕੇ। ਨਿਧਿ = ਖ਼ਜ਼ਾਨਾ। ਪਾਵਉ = ਮੈਂ ਹਾਸਲ ਕਰਦੀ ਹਾਂ, ਪਾਵਉਂ {ਨੋਟ: ਲਫ਼ਜ਼ 'ਸੇਵਹੁ' ਅਤੇ 'ਪਾਵਉ' ਦੀ ਵਿਆਕਰਨਿਕ ਸ਼ਕਲ ਖ਼ਾਸ ਧਿਆਨ ਨਾਲ ਵੇਖਣ-ਯੋਗ ਹੈ} ॥੩॥

ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ

All are servants of the Lord Master, and all call Him their own.

ਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ। ਸਗਲੀ = ਸਾਰੀ, ਹਰੇਕ ਜੀਵ-ਇਸਤ੍ਰੀ। ਠਾਕੁਰੈ = ਠਾਕੁਰ ਦੀ।

ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

She alone dwells in peace, O Nanak, whom the Lord adorns. ||4||15||117||

ਪਰ, ਹੇ ਨਾਨਕ! (ਆਖ-ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ ॥੪॥੧੫॥੧੧੭॥ ਜਿਸਹਿ = ਜਿਸ ਨੂੰ। ਸੀਗਾਰੇ = ਸੁੰਦਰ ਬਣਾਂਦਾ ਹੈ। ਸੁਖਹਿ = ਸੁਖ ਵਿਚ। ਬਸੇਰਾ = ਵਾਸ ॥੪॥੧੫॥੧੧੭॥