ਚੌਪਈ ॥

ਚੌਪਈ:

ਤਵਨ ਪੁਰਖ ਇਹ ਭਾਤਿ ਬਿਚਾਰੀ ॥

ਉਸ ਪੁਰਸ਼ ਨੇ ਇਸ ਤਰ੍ਹਾਂ ਸੋਚਿਆ

ਰਮਿਯੋ ਚਹਤ ਮੋ ਸੋ ਨ੍ਰਿਪ ਨਾਰੀ ॥

ਕਿ ਮੇਰੇ ਨਾਲ ਰਾਜੇ ਦੀ ਪਤਨੀ ਰਮਣ ਕਰਨਾ ਚਾਹੁੰਦੀ ਹੈ।

ਕਾਮ ਭੋਗ ਯਾ ਸੌ ਮੈ ਕਰਿਹੌ ॥

(ਜੇ) ਮੈਂ ਇਸ ਨਾਲ ਕਾਮ-ਭੋਗ ਕਰਦਾ ਹਾਂ

ਕੁੰਭੀ ਨਰਕ ਬੀਚ ਤਬ ਪਰਿਹੌ ॥੫॥

ਤਾਂ ਮੈਂ ਕੁੰਭੀ ਨਰਕ ਵਿਚ ਪੈਂਦਾ ਹਾਂ ॥੫॥

ਨਾਹਿ ਨਾਹਿ ਤਿਨ ਪੁਰਖ ਬਖਾਨੀ ॥

ਉਸ ਪੁਰਸ਼ ਨੇ 'ਨਾਹ ਨਾਹ' ਕਰਦੇ ਹੋਇਆ ਕਿਹਾ,

ਤੋ ਸੋ ਰਮਤ ਮੈ ਨਹੀ ਰਾਨੀ ॥

ਹੇ ਰਾਣੀ! ਮੈਂ ਤੇਰੇ ਨਾਲ ਰਮਣ ਨਹੀਂ ਕਰਾਂਗਾ।

ਐਸੇ ਖ︀ਯਾਲ ਬਾਲ ਨਹਿ ਪਰਿਯੈ ॥

ਹੇ ਇਸਤਰੀ! (ਤੂੰ) ਅਜਿਹੇ ਖ਼ਿਆਲ ਵਿਚ ਨਾ ਪੈ

ਬੇਗਿ ਬਿਦਾ ਹ︀ਯਾਂ ਤੇ ਮੁਹਿ ਕਰਿਯੈ ॥੬॥

ਅਤੇ ਮੈਨੂੰ ਇਥੋਂ ਜਲਦੀ ਵਿਦਾ ਕਰ ਦੇ ॥੬॥

ਨਹੀਂ ਨਹੀਂ ਪਿਯਰਵਾ ਜ︀ਯੋਂ ਕਰੈ ॥

ਜਿਉਂ ਜਿਉਂ (ਉਹ) ਪਿਆਰਾ 'ਨਹੀਂ ਨਹੀਂ' ਕਰਦਾ ਸੀ,

ਤ︀ਯੋਂ ਤ︀ਯੋਂ ਚਰਨ ਚੰਚਲਾ ਪਰੈ ॥

ਤਿਉਂ ਤਿਉਂ (ਉਹ) ਇਸਤਰੀ (ਉਸ ਦੇ) ਪੈਰੀਂ ਪੈਂਦੀ ਸੀ।

ਮੈ ਤੁਮਰੀ ਲਖਿ ਪ੍ਰਭਾ ਬਿਕਾਨੀ ॥

(ਅਤੇ ਕਹਿੰਦੀ ਸੀ) ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਵਿਕ ਗਈ ਹਾਂ

ਮਦਨ ਤਾਪ ਤੇ ਭਈ ਦਿਵਾਨੀ ॥੭॥

ਅਤੇ ਕਾਮ ਦੀ ਗਰਮੀ ਕਰ ਕੇ ਦੀਵਾਨੀ ਹੋ ਗਈ ਹਾਂ ॥੭॥