ਬਸੰਤੁ ਮਹਲਾ ੩ ॥
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
ਬਨਸਪਤਿ ਮਉਲੀ ਚੜਿਆ ਬਸੰਤੁ ॥
The season of spring has come, and all the plants have blossomed forth.
(ਜਿਵੇਂ ਜਦੋਂ) ਬਸੰਤ ਚੜ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ, ਬਨਸਪਤਿ = ਰੁੱਖ ਬਿਰਖ ਘਾਹ ਬੂਟ ਆਦਿਕ, ਧਰਤੀ ਵਿਚੋਂ ਉੱਗੀ, ਉਤਭੁਜ। ਮਉਲੀ = ਹਰੀ-ਭਰੀ ਹੋ ਜਾਂਦੀ ਹੈ, ਖਿੜ ਪੈਂਦੀ ਹੈ।
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥
This mind blossoms forth, in association with the True Guru. ||1||
(ਤਿਵੇਂ) ਗੁਰੂ ਦੀ ਸੰਗਤ ਵਿਚ ਰਹਿ ਕੇ ਇਹ ਮਨ (ਆਤਮਕ ਜੀਵਨ ਨਾਲ) ਹਰਾ-ਭਰਾ ਹੋ ਜਾਂਦਾ ਹੈ ॥੧॥ ਮਉਲਿਆ = ਖਿੜ ਪੈਂਦਾ ਹੈ, ਹਰਾ-ਭਰਾ ਹੋ ਜਾਂਦਾ ਹੈ, ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਸੰਗਿ = ਨਾਲ ॥੧॥
ਤੁਮੑ ਸਾਚੁ ਧਿਆਵਹੁ ਮੁਗਧ ਮਨਾ ॥
So meditate on the True Lord, O my foolish mind.
ਹੇ (ਮੇਰੇ) ਮੂਰਖ ਮਨ! ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ। ਸਾਚੁ = ਸਦਾ-ਥਿਰ ਹਰਿ-ਨਾਮ। ਮੁਗਧ ਮਨਾ = ਹੇ ਮੂਰਖ ਮਨ!
ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥
Only then shall you find peace, O my mind. ||1||Pause||
ਤਦੋਂ ਹੀ, ਹੇ ਮੇਰੇ ਮਨ! ਤੂੰ ਆਨੰਦ ਮਾਣ ਸਕੇਂਗਾ ॥੧॥ ਰਹਾਉ ॥ ਸੁਖੁ = ਆਤਮਕ ਅਨੰਦ ॥੧॥ ਰਹਾਉ ॥
ਇਤੁ ਮਨਿ ਮਉਲਿਐ ਭਇਆ ਅਨੰਦੁ ॥
This mind blossoms forth, and I am in ecstasy.
ਉਸ ਮਨੁੱਖ ਦਾ ਇਹ ਮਨ ਖਿੜ ਪੈਣ ਨਾਲ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ, ਇਤੁ = ਇਸ ਦੀ ਰਾਹੀਂ। ਇਤੁ ਮਨਿ = ਇਸ ਮਨ ਦੀ ਰਾਹੀਂ। ਇਤੁ ਮਨਿ ਮਉਲਿਐ = ਜੇ ਇਹ ਮਨ ਆਤਮਕ ਜੀਵਨ ਵਾਲਾ ਹੋ ਜਾਏ।
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥
I am blessed with the Ambrosial Fruit of the Naam, the Name of the Lord of the Universe. ||2||
(ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿਚ) ਗੋਬਿੰਦ ਦਾ ਨਾਮ ਹਾਸਲ ਕਰ ਲਿਆ, ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ॥੨॥ ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਨਾਮੁ ਗੋਬਿੰਦ = ਗੋਬਿੰਦ ਦਾ ਨਾਮ ॥੨॥
ਏਕੋ ਏਕੁ ਸਭੁ ਆਖਿ ਵਖਾਣੈ ॥
Everyone speaks and says that the Lord is the One and Only.
ਉਂਞ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ (ਸਭ ਥਾਈਂ) ਪਰਮਾਤਮਾ ਆਪ ਹੀ ਆਪ ਹੈ, ਸਭੁ = ਹਰੇਕ ਜੀਵ। ਆਖਿ = ਆਖ ਕੇ। ਵਖਾਣੈ = ਦੱਸਦਾ ਹੈ। ਏਕੋ ਏਕੁ = ਪਰਮਾਤਮਾ ਇਕ ਆਪ ਹੀ ਆਪ ਹੈ।
ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥
By understanding the Hukam of His Command, we come to know the One Lord. ||3||
ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤਦੋਂ ਹੀ ਉਸ ਨਾਲ ਡੂੰਘੀ ਸਾਂਝ ਪਾਂਦਾ ਹੈ ॥੩॥ ਏਕੋ ਜਾਣੈ = ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ॥੩॥
ਕਹਤ ਨਾਨਕੁ ਹਉਮੈ ਕਹੈ ਨ ਕੋਇ ॥
Says Nanak, no one can describe the Lord by speaking through ego.
ਨਾਨਕ ਆਖਦਾ ਹੈ ਕਿ (ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ) ਮਨੁੱਖ 'ਮੈਂ, ਮੈਂ' ਨਹੀਂ ਕਰਦਾ। ਕਹਤ ਨਾਨਕੁ = ਨਾਨਕ ਆਖਦਾ ਹੈ।
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥
All speech and insight comes from our Lord and Master. ||4||2||14||
(ਤਦੋਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ) ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵਲੋਂ ਪ੍ਰੇਰਨਾ ਹੁੰਦੀ ਹੈ ॥੪॥੨॥੧੪॥ ਸਾਹਿਬ ਤੇ = ਮਾਲਕ-ਪ੍ਰਭੂ ਤੋਂ, ਮਾਲਕ ਦੀ ਪ੍ਰੇਰਨਾ ਨਾਲ ॥੪॥੨॥੧੪॥