ਬਸੰਤੁ ਮਹਲਾ ੩ ਇਕ ਤੁਕੇ ॥
Basant, Third Mehl, Ek-Thukay:
ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕੇ। ਇਕ ਤੁਕੇ = ਇਕ ਤੁਕ ਵਾਲੇ ਸ਼ਬਦ।
ਤੇਰਾ ਕੀਆ ਕਿਰਮ ਜੰਤੁ ॥
I am just a worm, created by You, O Lord.
ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ, ਕੀਆ = ਪੈਦਾ ਕੀਤਾ ਹੋਇਆ। ਕਿਰਮ = ਕੀੜਾ। ਕਿਰਮ ਜੰਤੁ = ਨਿਮਾਣਾ ਜੀਵ।
ਦੇਹਿ ਤ ਜਾਪੀ ਆਦਿ ਮੰਤੁ ॥੧॥
If you bless me, then I chant Your Primal Mantra. ||1||
ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ॥੧॥ ਦੇਹਿ = ਦੇਹਿਂ, ਜੇ ਤੂੰ ਦੇਵੇਂ। ਜਾਪੀ = ਜਾਪੀਂ, ਮੈਂ ਜਪਾਂ। ਆਦਿ ਮੰਤੁ = ਮੁੱਢਲਾ ਨਾਮ-ਮੰਤ੍ਰ, ਸਤਿਨਾਮ ॥੧॥
ਗੁਣ ਆਖਿ ਵੀਚਾਰੀ ਮੇਰੀ ਮਾਇ ॥
I chant and reflect on His Glorious Virtues, O my mother.
ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ, ਆਖਿ = ਆਖ ਕੇ, ਬਿਆਨ ਕਰ ਕੇ। ਵੀਚਾਰੀ = ਵੀਚਾਰੀਂ, ਮੈਂ ਮਨ ਵਿਚ ਵਸਾਵਾਂ। ਮਾਇ = ਹੇ ਮਾਂ!
ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥
Meditating on the Lord, I fall at the Lord's Feet. ||1||Pause||
ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥ ਜਪਿ = ਜਪ ਕੇ। ਲਗਉ = ਮੈਂ ਲੱਗਾਂ, ਲਗਉਂ। ਹਰਿ ਕੈ ਪਾਇ = ਪ੍ਰਭੂ ਦੀ ਚਰਨੀਂ ॥੧॥ ਰਹਾਉ ॥
ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥
By Guru's Grace, I am addicted to the favor of the Naam, the Name of the Lord.
ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ। ਪ੍ਰਸਾਦਿ = ਕਿਰਪਾ ਨਾਲ। ਨਾਮਿ ਸੁਆਦਿ = ਨਾਮ ਦੇ ਸੁਆਦ ਵਿਚ।
ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥
Why waste your life in hatred, vengeance and conflict? ||2||
ਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ॥੨॥ ਵੈਰਿ = ਵੈਰ ਵਿਚ। ਵਾਦਿ = ਝਗੜੇ ਵਿਚ ॥੨॥
ਗੁਰਿ ਕਿਰਪਾ ਕੀਨੑੀ ਚੂਕਾ ਅਭਿਮਾਨੁ ॥
When the Guru granted His Grace, my egotism was eradicated,
ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ। ਗੁਰਿ = ਗੁਰੂ ਨੇ। ਚੂਕਾ = ਮੁੱਕਾ ਗਿਆ।
ਸਹਜ ਭਾਇ ਪਾਇਆ ਹਰਿ ਨਾਮੁ ॥੩॥
and then, I obtained the Lord's Name with intuitive ease. ||3||
ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੩॥ ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ ॥੩॥
ਊਤਮੁ ਊਚਾ ਸਬਦ ਕਾਮੁ ॥
The most lofty and exalted occupation is to contemplate the Word of the Shabad.
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ, ਸਬਦ ਕਾਮੁ = ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ।
ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥
Nanak chants the True Name. ||4||1||13||
(ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ॥੪॥੧॥੧੩॥ ਨਾਨਕੁ ਵਖਾਣੈ = ਨਾਨਕ ਉਚਾਰਦਾ ਹੈ। ਸਾਚੁ = ਸਦਾ ਕਾਇਮ ਰਹਿਣ ਵਾਲਾ ॥੪॥੧॥੧੩॥