ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
People become anxious, when something unexpected happens.
(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ। ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ।
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
This is the way of the world, O Nanak; nothing is stable or permanent. ||51||
ਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥ ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ ॥੫੧॥