ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
Raam Chand passed away, as did Raawan, even though he had lots of relatives.
(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ। ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ)।
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
Says Nanak, nothing lasts forever; the world is like a dream. ||50||
ਨਾਨਕ ਆਖਦਾ ਹੈ- (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥ ਸੁਪਨੇ ਜਿਉ = ਸੁਪਨੇ ਵਰਗਾ ॥੫੦॥