ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ

The world and its affairs are totally false; know this well, my friend.

ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ। ਝੂਠ = ਨਾਸਵੰਤ।

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

Says Nanak, it is like a wall of sand; it shall not endure. ||49||

ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥ ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ ॥੪੯॥