ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ

Fareed, it is difficult to be a dervish - a Holy Saint; it is easier to love bread when it is buttered.

ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ। ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਚੋਪੜੀ = ਉਤੋਂ ਉਤੋਂ ਚੰਗੀ, ਓਪਰੀ, ਵਿਖਾਵੇ ਦੀ।

ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥

Only a rare few follow the way of the Saints. ||118||

ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥ ਇਕਨਿ ਕਿਨੈ = ਕਿਸੇ ਇੱਕ ਨੇ, ਕਿਸੇ ਵਿਰਲੇ ਨੇ। ਚਾਲੀਐ = ਚਲਾਈ ਹੈ। ਦਰਵੇਸਾਵੀ = ਦਰਵੇਸ਼ਾਂ ਵਾਲੀ ॥੧੧੮॥