ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥
Let patience be your purpose in life; implant this within your being.
ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ, ਸੁਆਉ = ਸੁਆਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਬੰਦਾ = ਹੇ ਬੰਦੇ! ਹੇ ਮਨੁੱਖ! ਦਿੜੁ = ਪੱਕਾ।
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥
In this way, you will grow into a great river; you will not break off into a tiny stream. ||117||
ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥ ਵਧਿ = ਵਧ ਕੇ। ਥੀਵਹਿ = ਹੋ ਜਾਹਿਂਗਾ। ਵਾਹੜਾ = ਨਿੱਕਾ ਜਿਹਾ ਵਹਣ। ਟੁਟਿ = ਟੁੱਟ ਕੇ, ਘਟ ਕੇ ॥੧੧੭॥