ਚੌਪਈ ॥
CHAUPAI
ਚੌਪਈ:
ਕਾਸਟ ਪ੍ਰਿਸਠਣੀ ਆਦਿ ਉਚਾਰਹੁ ॥
ਪਹਿਲਾਂ 'ਕਾਸਟ ਪ੍ਰਿਸਠਣੀ' (ਕਾਠ ਦੀ ਪਿਠ ਵਾਲੀ) ਸ਼ਬਦ ਉਚਾਰੋ।
ਨਾਮ ਤੁਪਕ ਕੇ ਸਕਲ ਬਿਚਾਰਹੁ ॥
ਇਹ ਨਾਮ ਤੁਪਕ ਦਾ ਬਣਦਾ ਹੈ।
ਭੂਮਿਜ ਪ੍ਰਿਸਠਨਿ ਪੁਨਿ ਪਦ ਦੀਜੈ ॥
ਫਿਰ 'ਭੂਮਿਜ' (ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਠਨਿ' ਪਦ ਕਹੋ।
ਨਾਮ ਚੀਨ ਤੁਪਕ ਕੋ ਲੀਜੈ ॥੬੭੩॥
The names of Tupak can be thought out by uttering the words “Kaashth-Prashthani” and then adding the words “Bhoomij-Prashthani”, the names of Tupak can be recognized.673.
(ਇਹ) ਨਾਮ ਤੁਪਕ ਦੇ ਸਮਝ ਲਵੋ ॥੬੭੩॥
ਕਾਸਠਿ ਪ੍ਰਿਸਠਣੀ ਆਦਿ ਉਚਾਰ ॥
ਪਹਿਲਾਂ 'ਕਾਸਠਿ ਪ੍ਰਿਸਠਣ' ਉਚਾਰੋ।
ਨਾਮ ਤੁਪਕ ਕੇ ਸਕਲ ਬਿਚਾਰ ॥
ਇਹ ਸਾਰੇ ਤੁਪਕ ਦੇ ਨਾਮ ਸਮਝੋ।
ਦ੍ਰੁਮਜ ਬਾਸਨੀ ਪੁਨਿ ਪਦ ਦੀਜੈ ॥
ਫਿਰ 'ਦ੍ਰੁਮਜ ਬਾਸਨੀ' (ਬ੍ਰਿਛ ਦੇ ਪੁੱਤਰ ਲਕੜ ਨਾਲ ਵਸਣ ਵਾਲੀ) ਸ਼ਬਦ ਕਹੋ।
ਚੀਨ ਨਾਮ ਨਾਲੀ ਕੋ ਲੀਜੈ ॥੬੭੪॥
Uttering firstly the words “Kaashth-Prashthani” and thinking about all the names of Tupak and then adding the words “Drum-Vaasani”, recognize the name of “Naalidaar Tupak”.674.
ਇਹ ਨਾਲੀ (ਤੁਪਕ) ਦਾ ਨਾਮ ਹੈ ॥੬੭੪॥