ਦੋਹਰਾ

DOHRA

ਦੋਹਰਾ:

ਕਾਸਠਿ ਪ੍ਰਿਸਠਣੀ ਬਕਤ੍ਰ ਤੇ ਪ੍ਰਥਮੈ ਕਰੋ ਉਚਾਰ

ਪਹਿਲਾਂ ਮੂੰਹ ਤੋਂ 'ਕਾਸਠਿ ਪ੍ਰਿਸਠਣੀ' ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਜਨ ਸਵਾਰ ॥੬੭੫॥

Uttering firstly the word “Kashth-Prashthani” and then saying the word “Bakatra” afterwards, O wise men! the names of Tupak are formed.675.

(ਇਹ) ਤੁਪਕ ਦੇ ਨਾਮ ਹਨ, ਸਜਨੋ! ਵਿਚਾਰ ਕਰ ਲਵੋ ॥੬੭੫॥

ਜਲਜ ਪ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ

ਪਹਿਲਾਂ 'ਜਲਜ ਪ੍ਰਿਸਠਣੀ' (ਜਲ ਤੋਂ ਪੈਦਾ ਹੋਏ ਬ੍ਰਿਛ ਤੋਂ ਬਣੇ ਕਾਠ ਦੀ ਪਿਠ ਵਾਲੀ) ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ ॥੬੭੬॥

The names of Tupak are formed by uttering the words “Jalaj-Prashthani” which may be comprehended correctly.676.

ਸੁਘੜੋ! ਇਹ ਨਾਮ ਤੁਪਕ ਦਾ ਵਿਚਾਰ ਲਵੋ ॥੬੭੬॥

ਬਾਰਜ ਪ੍ਰਿਸਠਣ ਆਦਿ ਹੀ ਮੁਖ ਤੇ ਕਰੋ ਉਚਾਰ

ਪਹਿਲਾਂ ਮੂੰਹ ਤੋਂ 'ਬਾਰਜ' (ਪਾਣੀ ਤੋਂ ਜਨਮੇ ਬ੍ਰਿਛ) ਕਹੋ ਅਤੇ ਫਿਰ' ਪ੍ਰਿਸਠਣ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੬੭੭॥

By uttering the words “Vaarij-Prashthani” from the mouth, the names of Tupak are formed.677.

(ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੬੭੭॥

ਨੀਰਜਾਲਯਣਿ ਬਕਤ੍ਰ ਤੇ ਪ੍ਰਿਥਮੈ ਕਰੋ ਉਚਾਰ

ਪਹਿਲਾਂ 'ਨੀਰਜਾਲਯਣਿ' (ਜਲ ਤੋਂ ਪੈਦਾ ਹੋਏ ਬ੍ਰਿਛ ਵਿਚ ਘਰ ਬਣਾਉਣ ਵਾਲੀ) ਮੂੰਹ ਤੋਂ ਉਚਾਰਨ ਕਰੋਂ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੭੮॥

Uttering the word “Bakatra” after the word “Neeljaltrani”, the names of Tupak are formed.678.

ਇਹ ਤੁਪਕ ਦਾ ਨਾਮ ਹੁੰਦਾ ਹੈ। ਸਮਝਦਾਰੋ! ਵਿਚਾਰ ਲਵੋ ॥੬੭੮॥

ਅੰਬੁਜ ਪ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ

ਪਹਿਲਾਂ 'ਅੰਬੁਜ' (ਜਲ ਤੋਂ ਪੈਦਾ ਹੋਣ ਵਾਲਾ ਬ੍ਰਿਛ) ਮੁਖ ਤੋਂ ਉਚਾਰੋ, ਫਿਰ 'ਪ੍ਰਿਸਠਣੀ' ਸ਼ਬਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੭੯॥

By uttering the words “Ambuj-Prashthani” from the mouth, the name of Tupak are formed.679.

ਇਹ ਨਾਮ ਤੁਪਕ ਦਾ ਹੁੰਦਾ ਹੈ, ਵਿਚਾਰ ਲਵੋ ॥੬੭੯॥

ਘਨਜਜ ਪ੍ਰਿਸਠਣ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ

'ਘਨਜਜ ਪ੍ਰਿਸਠਣ' (ਬਦਲ ਦੇ ਪੁੱਤਰ ਜਲ ਅਤੇ ਜਲ ਦੇ ਜਾਏ ਬ੍ਰਿਛ ਦੀ ਲਕੜ ਦੀ ਪਿਠ ਵਾਲੀ) ਦਾ ਪਹਿਲਾਂ ਮੂੰਹ ਵਿਚੋਂ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੬੮੦॥

By uttering the words “Ghanjaj-Prashthani”, O wise men! the names of Tupak are formed, which may be comprehended correctly.680.

(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੬੮੦॥

ਜਲ ਤਰ ਆਦਿ ਉਚਾਰਿ ਕੈ ਪ੍ਰਿਸਠਣਿ ਧਰ ਪਦ ਦੇਹੁ

ਪਹਿਲਾਂ ਜਲ ਤਰ (ਜਲ ਉਤੇ ਤਰਨ ਵਾਲਾ) ਸ਼ਬਦ ਉਚਾਰ ਕੇ (ਫਿਰ) 'ਪ੍ਰਿਸਠਣਿ' ਪਦ ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੮੧॥

The names of Tupak are formed by firstly uttering the word “Jaltaru” and then adding the words “Prashthani-dhar” afterwards.681.

(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰੋ! ਮਨ ਵਿਚ ਵਿਚਾਰ ਕਰ ਲਵੋ ॥੬੮੧॥

ਬਾਰ ਆਦਿ ਸਬਦ ਉਚਰਿ ਕੈ ਤਰ ਪ੍ਰਿਸਠਣ ਪੁਨਿ ਭਾਖੁ

ਪਹਿਲਾਂ 'ਬਾਰ' ਸ਼ਬਦ ਉਚਾਰ ਕੇ ਫਿਰ 'ਤਰ ਪ੍ਰਿਸਠਣਿ' (ਤਰ ਸਕਣ ਵਾਲੇ ਕਾਠ ਦੀ ਪਿਠ) ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਰਾਖੁ ॥੬੮੨॥

The names of Tupak are formed by firstly the word “Vaari” and then uttering the word “taru-Prashthani”, which O wise men! you may recognize in your mind.682.

(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨੋ! ਜਾਣ ਲਵੋ ॥੬੮੨॥

ਨੀਰ ਆਦਿ ਸਬਦ ਉਚਰਿ ਕੈ ਤਰ ਪਦ ਪ੍ਰਿਸਠਣ ਦੇਹੁ

ਪਹਿਲਾਂ 'ਨੀਰ' (ਜਲ) ਸ਼ਬਦ ਉਚਾਰ ਕੇ, ਫਿਰ 'ਤਰ' ਅਤੇ 'ਪ੍ਰਿਸਠਣਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੮੩॥

The names of Tupak are formed by firstly uttering the word “Neer” and then adding the words “Taru-Prashthani”.683.

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸੂਝਵਾਨੋ! ਵਿਚਾਰ ਲਵੋ ॥੬੮੩॥

ਹਰਜ ਪ੍ਰਿਸਠਣੀ ਆਦਿ ਹੀ ਮੁਖ ਤੇ ਕਰੋ ਉਚਾਰ

ਪਹਿਲਾਂ 'ਹਰਜ' (ਜਲ ਤੋਂ ਪੈਦਾ ਹੋਇਆ ਕਾਠ) ਅਤੇ 'ਪ੍ਰਿਸਠਣੀ' ਸ਼ਬਦ ਦਾ ਮੂੰਹ ਵਿਚੋਂ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੬੮੪॥

O wise men! the names of Tupak are known by uttering the word “Arj-Prashthani”.684.

(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨੋ! ਸੋਚ ਲਵੋ ॥੬੮੪॥