ਬਸੰਤੁ ਮਹਲਾ ੫ ॥
Basant, Fifth Mehl:
ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੇਖੁ ਫੂਲ ਫੂਲ ਫੂਲੇ ॥
Behold the flowers flowering, and the blossoms blossoming forth!
ਵੇਖ! (ਤੇਰੇ ਅੰਦਰ) ਫੁੱਲ ਹੀ ਫੁੱਲ ਖਿੜੇ ਹੋਏ ਹਨ (ਤੇਰੇ ਅੰਦਰ ਆਤਮਕ ਖਿੜਾਉ ਹੈ)। ਦੇਖੁ = (ਅੰਦਰ ਝਾਤੀ ਮਾਰ ਕੇ) ਵੇਖ। ਫੂਲ ਫੂਲ ਫੂਲੇ = ਫੁੱਲ ਹੀ ਫੁੱਲ ਖਿੜੇ ਹੋਏ ਹਨ, ਖਿੜਾਉ ਹੀ ਖਿੜਾਉ ਹੈ।
ਅਹੰ ਤਿਆਗਿ ਤਿਆਗੇ ॥
Renounce and abandon your egotism.
ਹੇ ਮੇਰੇ ਮਨ! (ਆਪਣੇ ਅੰਦਰੋਂ) ਹਉਮੈ ਦੂਰ ਕਰ, ਹਉਮੈ ਦੂਰ ਕਰ, ਅਹੰ = ਹਉਮੈ। ਤਿਆਗਿ = ਤਿਆਗ ਕੇ।
ਚਰਨ ਕਮਲ ਪਾਗੇ ॥
Grasp hold of His Lotus Feet.
ਪ੍ਰਭੂ ਦੇ ਸੋਹਣੇ ਚਰਨਾਂ ਨਾਲ ਚੰਬੜਿਆ ਰਹੁ। ਪਾਗੇ = ਚੰਬੜਿਆ ਰਹੁ।
ਤੁਮ ਮਿਲਹੁ ਪ੍ਰਭ ਸਭਾਗੇ ॥
Meet with God, O blessed one.
ਹੇ ਭਾਗਾਂ ਵਾਲੇ ਮਨ! ਪ੍ਰਭੂ ਨਾਲ ਜੁੜਿਆ ਰਹੁ। ਸਭਾਗੇ = ਹੇ ਭਾਗਾਂ ਵਾਲੇ (ਮਨ)!
ਹਰਿ ਚੇਤਿ ਮਨ ਮੇਰੇ ॥ ਰਹਾਉ ॥
O my mind, remain conscious of the Lord. ||Pause||
ਹੇ ਮੇਰੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ ॥ ਰਹਾਉ॥ ਮਨ = ਹੇ ਮਨ! ਰਹਾਉ॥
ਸਘਨ ਬਾਸੁ ਕੂਲੇ ॥
The tender young plants smell so good,
ਹੇ ਮੇਰੇ ਮਨ! ਜਦੋਂ ਬਸੰਤ ਦਾ ਸਮਾ ਆਉਂਦਾ ਹੈ, (ਤਦੋਂ ਰੁੱਖ ਤਰਾਵਤ ਨਾਲ) ਸੰਘਣੀ ਛਾਂ ਵਾਲੇ, ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ, ਸਘਨ = ਸੰਘਣੀ ਛਾਂ ਵਾਲੇ। ਬਾਸੁ = ਸੁਗੰਧੀ। ਕੂਲੇ = ਨਰਮ, ਕੋਮਲ।
ਇਕਿ ਰਹੇ ਸੂਕਿ ਕਠੂਲੇ ॥
while others remain like dry wood.
ਪਰ ਕਈ ਰੁੱਖ ਐਸੇ ਹੁੰਦੇ ਹਨ ਜੋ (ਬਸੰਤ ਆਉਣ ਤੇ ਭੀ) ਸੁੱਕੇ ਰਹਿੰਦੇ ਹਨ, ਤੇ, ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰਹੇ ਸੂਕਿ = ਸੁੱਕੇ ਰਹਿੰਦੇ ਹਨ। ਕਠੂਲੇ = (ਸੁੱਕੀ) ਕਾਠ ਵਰਗੇ ਕਰੜੇ।
ਬਸੰਤ ਰੁਤਿ ਆਈ ॥
The season of spring has come;
(ਇਸ ਤਰ੍ਹਾਂ, ਹੇ ਮਨ!) ਭਾਵੇਂ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਹੈ, ਬਸੰਤ ਰੁਤਿ = ਖੇੜੇ ਦੀ ਰੁਤ, ਮਨੁੱਖਾ ਜਨਮ ਜਿਸ ਵਿਚ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਰਫੂਲਤਾ ਰਹੇ ॥੧॥
it blossoms forth luxuriantly. ||1||
(ਫਿਰ ਭੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ) ਖਿੜਿਆ ਰਹਿ ਸਕਦਾ ਹੈ ॥੧॥ ਪਰਫੂਲਤਾ ਰਹੇ = (ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਖਿੜਿਆ ਰਹਿੰਦਾ ਹੈ ॥੧॥
ਅਬ ਕਲੂ ਆਇਓ ਰੇ ॥
Now, the Dark Age of Kali Yuga has come.
ਹੇ ਮੇਰੇ ਮਨ! ਹੁਣ ਮਨੁੱਖਾ ਜਨਮ ਮਿਲਣ ਤੇ (ਨਾਮ ਬੀਜਣ ਦਾ) ਸਮਾ ਤੈਨੂੰ ਮਿਲਿਆ ਹੈ। ਅਬ = ਹੁਣ, ਮਨੁੱਖਾ ਜੀਵਨ ਮਿਲਣ ਤੇ। ਕਲੂ = ਕਾਲੁ, ਸਮਾ, ਨਾਮ ਬੀਜਣ ਦਾ ਸਮਾ। ਰੇ = ਅਨ = {अन्य} ਕੋਈ ਹੋਰ।
ਇਕੁ ਨਾਮੁ ਬੋਵਹੁ ਬੋਵਹੁ ॥
Plant the Naam, the Name of the One Lord.
(ਆਪਣੀ ਹਿਰਦੇ ਦੀ ਪੈਲੀ ਵਿਚ) ਸਿਰਫ਼ ਹਰਿ-ਨਾਮ ਬੀਜ, ਸਿਰਫ਼ ਹਰਿ-ਨਾਮ ਬੀਜ।
ਅਨ ਰੂਤਿ ਨਾਹੀ ਨਾਹੀ ॥
It is not the season to plant other seeds.
(ਮਨੁੱਖਾ ਜੀਵਨ ਤੋਂ ਬਿਨਾ) ਕਿਸੇ ਹੋਰ ਜਨਮ ਵਿਚ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਜਾ ਸਕੇਗਾ, ਨਹੀਂ ਬੀਜਿਆ ਜਾ ਸਕੇਗਾ। ਅਨ ਰੂਤਿ ਨਾਹੀ = (ਮਨੁੱਖਾ ਜਨਮ ਤੋਂ ਬਿਨਾ ਨਾਮ ਬੀਜਣ ਦਾ) ਕੋਈ ਹੋਰ ਸਮਾ ਨਹੀਂ।
ਮਤੁ ਭਰਮਿ ਭੂਲਹੁ ਭੂਲਹੁ ॥
Do not wander lost in doubt and delusion.
ਹੇ ਮੇਰੇ ਮਨ! ਵੇਖੀਂ, (ਮਾਇਆ ਦੀ) ਭੱਜ-ਦੌੜ ਵਿਚ ਪੈ ਕੇ ਕਿਤੇ ਕੁਰਾਹੇ ਨਾਹ ਪੈ ਜਾਈਂ। ਮਤੁ = ਮਤਾਂ। ਭਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਮਤੁ ਭੂਲਹੁ = ਮਤਾਂ ਕੁਰਾਹੇ ਪੈ ਜਾਓ, ਕੁਰਾਹੇ ਨਾਹ ਪੈ ਜਾਣਾ।
ਗੁਰ ਮਿਲੇ ਹਰਿ ਪਾਏ ॥
One who has such destiny written on his forehead,
(ਹੇ ਮਨ!) ਗੁਰੂ ਨੂੰ ਮਿਲ ਕੇ ਹੀ ਹਰਿ-ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ, ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ (ਹੀ)।
ਜਿਸੁ ਮਸਤਕਿ ਹੈ ਲੇਖਾ ॥
Shall meet with the Guru and find the Lord.
ਜਿਸ ਮਨੁੱਖ ਦੇ ਮੱਥੇ ਉਤੇ (ਧੁਰੋਂ ਨਾਮ ਦੀ ਪ੍ਰਾਪਤੀ ਦਾ) ਲੇਖ ਉੱਘੜਦਾ ਹੈ (ਉਸ ਨੂੰ ਨਾਮ ਦੀ ਦਾਤ ਮਿਲਦੀ ਹੈ)। ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਲੇਖਾ = (ਨਾਮ ਦੀ ਪ੍ਰਾਪਤੀ ਦਾ) ਲੇਖ।
ਮਨ ਰੁਤਿ ਨਾਮ ਰੇ ॥
O mortal, this is the season of the Naam.
ਹੇ ਮਨ! (ਇਹ ਮਨੁੱਖਾ ਜਨਮ ਹੀ) ਨਾਮ ਬੀਜਣ ਦਾ ਸਮਾ ਹੈ, ਮਨ = ਹੇ ਮਨ!
ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥
Nanak utters the Glorious Praises of the Lord, Har, Har, Har, Har. ||2||18||
(ਜਿਸ ਨੇ ਨਾਮ ਦਾ ਬੀਜ ਬੀਜਿਆ ਹੈ) ਹੇ ਨਾਨਕ! ਉਹ ਮਨੁੱਖ ਹੀ ਸਦਾ ਪਰਮਾਤਮਾ ਦੇ ਗੁਣ ਉਚਾਰਦਾ ਹੈ ॥੨॥੧੮॥ ਕਹੇ = ਉਚਾਰਦਾ ਹੈ ॥੨॥੧੮॥