ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਸ਼ਾਹੀ।
ਹੁਕਮੁ ਕਰਿ ਕੀਨੑੇ ਨਿਹਾਲ ॥
By His Will, He makes us happy.
ਪਰਮਾਤਮਾ ਆਪਣੇ ਹੁਕਮ ਅਨੁਸਾਰ (ਆਪਣੇ ਸੇਵਕਾਂ ਨੂੰ) ਪ੍ਰਸੰਨ-ਚਿੱਤ ਰੱਖਦਾ ਹੈ। ਹੁਕਮੁ ਕਰਿ = ਹੁਕਮ ਦੇ ਕੇ। ਨਿਹਾਲ = ਪ੍ਰਸੰਨ-ਚਿੱਤ।
ਅਪਨੇ ਸੇਵਕ ਕਉ ਭਇਆ ਦਇਆਲੁ ॥੧॥
He shows Mercy to His servant. ||1||
ਉਹ ਆਪਣੇ ਸੇਵਕਾਂ ਉੱਤੇ (ਸਦਾ) ਦਇਆਵਾਨ ਹੁੰਦਾ ਹੈ ॥੧॥ ਸੇਵਕ ਕਉ = ਸੇਵਕਾਂ ਉਤੇ। ਦਇਆਲੁ = ਦਇਆਵਾਨ ॥੧॥
ਗੁਰਿ ਪੂਰੈ ਸਭੁ ਪੂਰਾ ਕੀਆ ॥
The Perfect Guru makes everything perfect.
ਪੂਰੇ ਗੁਰੂ ਨੇ (ਉਸ ਮਨੁੱਖ ਦਾ) ਹਰੇਕ ਕੰਮ ਸਿਰੇ ਚਾੜ੍ਹ ਦਿੱਤਾ (ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ) ਗੁਰਿ ਪੂਰੈ = ਪੂਰੇ ਗੁਰੂ ਨੇ। ਸਭੁ = ਹਰੇਕ ਕੰਮ। ਪੂਰਾ ਕੀਆ = ਸਿਰੇ ਚਾੜ੍ਹ ਦਿੱਤਾ।
ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥
He implants the Amrosial Naam, the Name of the Lord, in the heart. ||1||Pause||
(ਜਿਸ ਮਨੁੱਖ ਦੇ) ਹਿਰਦੇ ਵਿਚ ਉਸ ਨੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ ਵਸਾ ਦਿੱਤਾ ॥੧॥ ਰਹਾਉ ॥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਿਦ ਮਹਿ = ਹਿਰਦੇ ਵਿਚ ॥੧॥ ਰਹਾਉ ॥
ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥
He does not consider the karma of my actions, or my Dharma, my spiritual practice.
(ਗੁਰੂ ਨੇ) ਮੇਰਾ (ਭੀ) ਕੋਈ (ਚੰਗਾ) ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ, ਕਰਮੁ = ਚੰਗਾ ਕੰਮ।
ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥
Taking me by the arm, He saves me and carries me across the terrifying world-ocean. ||2||
ਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ ॥੨॥ ਪਕਰਿ = ਫੜ ਕੇ। ਭਵਜਲੁ = ਸੰਸਾਰ-ਸਮੁੰਦਰ। ਨਿਸਤਾਰਿਓ = ਪਾਰ ਲੰਘਾ ਦਿੱਤਾ ॥੨॥
ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥
God has rid me of my filth, and made me stainless and pure.
ਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ, ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ, ਦੂਰ ਕਰ ਕੇ।
ਗੁਰ ਪੂਰੇ ਕੀ ਸਰਣੀ ਪਰੇ ॥੩॥
I have sought the Sanctuary of the Perfect Guru. ||3||
ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ ॥੩॥
ਆਪਿ ਕਰਹਿ ਆਪਿ ਕਰਣੈਹਾਰੇ ॥
He Himself does, and causes everything to be done.
ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ। ਕਰਹਿ = ਤੂੰ ਕਰਦਾ ਹੈਂ, ਕਰਹਿਂ। ਕਰਣੈਹਾਰੇ = ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ!
ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥
By His Grace, O Nanak, He saves us. ||4||4||17||
ਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੪॥੧੭॥ ਕਰਿ = ਕਰ ਕੇ। ਉਧਾਰੇ = ਉਧਾਰਿ, ਪਾਰ ਲੰਘਾ ਲੈ ॥੪॥੪॥੧੭॥