ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਰੋਗ ਮਿਟਾਏ ਪ੍ਰਭੂ ਆਪਿ ॥
God Himself has cured the disease.
(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ, ਮਿਟਾਏ = ਮਿਟਾਂਦਾ ਹੈ।
ਬਾਲਕ ਰਾਖੇ ਅਪਨੇ ਕਰ ਥਾਪਿ ॥੧॥
He laid on His Hands, and protected His child. ||1||
ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ॥੧॥ ਬਾਲਕ = {ਬਹੁ-ਵਚਨ} ਬੱਚਿਆਂ ਨੂੰ। ਰਾਖੇ = ਰੱਖਦਾ ਹੈ, ਰਾਖੀ ਕਰਦਾ ਹੈ। ਕਰ = ਹੱਥ {ਬਹੁ-ਵਚਨ}। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਰ ਥਾਪਿ = ਹੱਥਾਂ ਨਾਲ ਥਾਪਣਾ ਦੇ ਕੇ ॥੧॥
ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥
Celestial peace and tranquility fill my home forever, in this springtime of the soul.
(ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ, ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ, ਸਹਜ = ਆਤਮਕ ਅਡੋਲਤਾ। ਗ੍ਰਿਹਿ = (ਹਿਰਦੇ-) ਘਰ ਵਿਚ। ਸਦ ਬਸੰਤੁ = ਸਦਾ ਕਾਇਮ ਰਹਿਣ ਵਾਲਾ ਖਿੜਾਉ।
ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥
I have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
(ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਨਾਮ-ਸਿਮਰਨ ਦੀਆਂ ਬਰਕਤਾਂ ਹਾਸਲ ਕਰਦੇ ਹਨ) ॥੧॥ ਰਹਾਉ ॥ ਕਲਿਆਣ ਰੂਪ ਹਰਿ ਮੰਤੁ = ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ। ਜਪਿ = ਜਪ ਕੇ ॥੧॥ ਰਹਾਉ ॥
ਸੋਗ ਸੰਤਾਪ ਕਟੇ ਪ੍ਰਭਿ ਆਪਿ ॥
God Himself has dispelled my sorrow and suffering.
(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ। ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼। ਪ੍ਰਭਿ = ਪ੍ਰਭੂ ਨੇ।
ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥
I meditate continually, continuously, on my Guru. ||2||
(ਹੇ ਭਾਈ!) ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ॥੨॥ ਕਉ = ਨੂੰ। ਜਾਪਿ = ਜਪਿਆ ਕਰ ॥੨॥
ਜੋ ਜਨੁ ਤੇਰਾ ਜਪੇ ਨਾਉ ॥
That humble being who chants Your Name,
ਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ, ਜਪੇ = ਜਪਦਾ ਹੈ, ਜਪੈ।
ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥
obtains all fruits and rewards; singing the Glories of God, he becomes steady and stable. ||3||
ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥ ਸਭਿ = ਸਾਰੇ। ਨਿਹਚਲ ਗੁਣ ਗਾਉ = ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ (ਕਰ ਕੇ) ॥੩॥
ਨਾਨਕ ਭਗਤਾ ਭਲੀ ਰੀਤਿ ॥
O Nanak, the way of the devotees is good.
ਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ, ਰੀਤਿ = ਮਰਯਾਦਾ।
ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥
They meditate continually, continuously, on the Lord, the Giver of peace. ||4||3||16||
ਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੪॥੩॥੧੬॥