ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਕਿਲਬਿਖ ਬਿਨਸੇ ਗਾਇ ਗੁਨਾ ॥
The sins are erased, singing the Glories of God;
(ਕੋਈ ਭੀ ਮਨੁੱਖ ਹੋਵੇ, ਪਰਮਾਤਮਾ ਦੇ) ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਕਿਲਬਿਖ = ਪਾਪ। ਗਾਇ = ਗਾ ਕੇ।
ਅਨਦਿਨ ਉਪਜੀ ਸਹਜ ਧੁਨਾ ॥੧॥
night and day, celestial joy wells up. ||1||
ਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌ ਪੈਦਾ ਹੋਈ ਰਹਿੰਦੀ ਹੈ ॥੧॥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ ਧੁਨਾ = ਆਤਮਕ ਅਡੋਲਤਾ ਦੀ ਰੌ ॥੧॥
ਮਨੁ ਮਉਲਿਓ ਹਰਿ ਚਰਨ ਸੰਗਿ ॥
My mind has blossomed forth, by the touch of the Lord's Feet.
ਉਸ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿਚ (ਜੁੜ ਕੇ) ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਮਉਲਿਓ = ਖਿੜ ਪੈਂਦਾ ਹੈ।
ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥
By His Grace, He has led me to meet the Holy men, the humble servants of the Lord. I remain continually imbued with the love of the Lord's Name. ||1||Pause||
ਜਿਸ ਸੇਵਕ ਨੂੰ ਪਰਮਾਤਮਾ ਮਿਹਰ ਕਰ ਕੇ ਗੁਰੂ ਮਿਲਾਂਦਾ ਹੈ। ਉਹ ਸੇਵਕ ਸਦਾ ਹਰਿ-ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥ ਰਹਾਉ ॥ ਕਰਿ = ਕਰ ਕੇ। ਸਾਧੂ = ਗੁਰੂ। ਭੇਟੇ = ਮਿਲਾਂਦਾ ਹੈ। ਰਾਤੌ = ਰੰਗਿਆ ਰਹਿੰਦਾ ਹੈ। ਰੰਗਿ = ਰੰਗ ਵਿਚ ॥੧॥ ਰਹਾਉ ॥
ਕਰਿ ਕਿਰਪਾ ਪ੍ਰਗਟੇ ਗੋੁਪਾਲ ॥
In His Mercy, the Lord of the World has revealed Himself to me.
ਮਿਹਰ ਕਰ ਕੇ ਗੋਪਾਲ-ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}।
ਲੜਿ ਲਾਇ ਉਧਾਰੇ ਦੀਨ ਦਇਆਲ ॥੨॥
The Lord, Merciful to the meek, has attached me to the hem of His robe and saved me. ||2||
ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੨॥ ਲੜਿ = ਪੱਲੇ ਨਾਲ। ਲਾਇ = ਲਾ ਕੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੨॥
ਇਹੁ ਮਨੁ ਹੋਆ ਸਾਧ ਧੂਰਿ ॥
This mind has become the dust of the Holy;
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ, ਸਾਧ ਧੂਰਿ = ਗੁਰੂ ਦੇ ਚਰਨਾਂ ਦੀ ਧੂੜ।
ਨਿਤ ਦੇਖੈ ਸੁਆਮੀ ਹਜੂਰਿ ॥੩॥
I behold my Lord and Master, continually, ever-present. ||3||
ਉਹ ਮਨੁੱਖ ਸੁਆਮੀ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੩॥ ਦੇਖੈ = ਵੇਖਦਾ ਹੈ {ਇਕ-ਵਚਨ}। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ ॥੩॥
ਕਾਮ ਕ੍ਰੋਧ ਤ੍ਰਿਸਨਾ ਗਈ ॥
Sexual desire, anger and desire have vanished.
(ਉਸ ਦੇ ਅੰਦਰੋਂ) ਕਾਮ ਕ੍ਰੋਧ ਤ੍ਰਿਸ਼ਨਾ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ,
ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥
O Nanak, God has become kind to me. ||4||2||15||
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ॥੪॥੨॥੧੫॥ ਨਾਨਕ = ਹੇ ਨਾਨਕ! ॥੪॥੨॥੧੫॥