ਬਸੰਤੁ ਮਹਲਾ ੫ ਘਰੁ ੧ ਇਕਤੁਕੇ ॥
Basant, Fifth Mehl, First House, Ik-Thukay:
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਇਕ-ਤੁਕੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਗਲ ਇਛਾ ਜਪਿ ਪੁੰਨੀਆ ॥
Meditating on the Lord, all desires are fulfilled,
(ਜਿਨ੍ਹਾਂ ਨੇ ਸਿਮਰਨ ਕੀਤਾ, ਪਰਮਾਤਮਾ ਦਾ ਨਾਮ) ਜਪ ਕੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਸਗਲ = ਸਾਰੀਆਂ। ਜਪਿ = (ਪ੍ਰਭੂ ਦਾ ਨਾਮ) ਜਪ ਕੇ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।
ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥
and the mortal is re-united with God, after having been separated for so long. ||1||
ਚਿਰ ਦੇ ਵਿਛੁੜੇ ਹੋਇਆਂ ਨੂੰ (ਭੀ) ਪ੍ਰਭੂ ਨੇ (ਆਪਣੇ ਚਰਨਾਂ ਦੇ ਨਾਲ) ਮਿਲਾ ਲਿਆ ॥੧॥ ਪ੍ਰਭਿ = ਪ੍ਰਭੂ ਨੇ। ਮੇਲੇ = ਮਿਲਾ ਲਏ। ਚਿਰੀ ਵਿਛੁੰਨਿਆ = ਚਿਰ ਦੇ ਵਿਛੁੜੇ ਹੋਇਆਂ ਨੂੰ ॥੧॥
ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥
Meditate on the Lord of the Universe, who is worthy of meditation.
ਤੁਸੀਂ ਸਿਮਰਨ-ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ। ਰਵਹੁ = ਸਿਮਰੋ। ਗੋਬਿੰਦੈ = ਗੋਬਿੰਦ (ਦੇ ਨਾਮ) ਨੂੰ। ਰਵਣ ਜੋਗੁ = ਸਿਮਰਨ-ਯੋਗ ਨੂੰ।
ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥
Meditating on Him, enjoy celestial peace and poise. ||1||Pause||
ਜੇ (ਉਸ ਦਾ ਨਾਮ) ਸਿਮਰਿਆ ਜਾਏ, ਤਾਂ ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥ ਜਿਤੁ = ਜਿਸ ਦੀ ਰਾਹੀਂ। ਜਿਤੁ ਰਵਿਐ = ਜਿਸ ਦਾ ਸਿਮਰਨ ਕੀਤਿਆਂ, ਜੇ ਉਸ ਦਾ ਸਿਮਰਨ ਕੀਤਾ ਜਾਏ। ਸੁਖ ਸਹਜ ਭੋਗੁ = ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ ॥੧॥ ਰਹਾਉ ॥
ਕਰਿ ਕਿਰਪਾ ਨਦਰਿ ਨਿਹਾਲਿਆ ॥
Bestowing His Mercy, He blesses us with His Glance of Grace.
ਪ੍ਰਭੂ ਨੇ ਆਪਣੇ ਦਾਸ ਦੀ (ਸਦਾ) ਆਪ ਸੰਭਾਲ ਕੀਤੀ ਹੈ। ਕਰਿ = ਕਰ ਕੇ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿਆ = ਤੱਕਿਆ, ਵੇਖਿਆ।
ਅਪਣਾ ਦਾਸੁ ਆਪਿ ਸਮੑਾਲਿਆ ॥੨॥
God Himself takes care of His slave. ||2||
ਕਿਰਪਾ ਕਰ ਕੇ (ਪ੍ਰਭੂ ਨੇ ਆਪਣੇ ਦਾਸ ਨੂੰ ਸਦਾ) ਮਿਹਰ ਦੀ ਨਿਗਾਹ ਨਾਲ ਤੱਕਿਆ ਹੈ ॥੨॥ ਸਮ੍ਹ੍ਹਾਲਿਆ = ਸੰਭਾਲ ਕੀਤੀ ॥੨॥
ਸੇਜ ਸੁਹਾਵੀ ਰਸਿ ਬਨੀ ॥
My bed has been beautified by His Love.
(ਪ੍ਰਭੂ-ਮਿਲਾਪ ਦੇ) ਸੁਆਦ ਨਾਲ ਉਹਨਾਂ ਦੀ ਹਿਰਦਾ-ਸੇਜ ਸੋਹਣੀ ਬਣ ਜਾਂਦੀ ਹੈ, ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਸਿ = (ਮਿਲਾਪ ਦੇ) ਸੁਆਦ ਨਾਲ।
ਆਇ ਮਿਲੇ ਪ੍ਰਭ ਸੁਖ ਧਨੀ ॥੩॥
God, the Giver of Peace, has come to meet me. ||3||
(ਜਿਸ ਮਨੁੱਖ ਨੂੰ) ਆ ਕੇ ਸੁਖਾਂ ਦੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ॥੩॥ ਸੁਖ ਧਨੀ = ਸੁਖਾਂ ਦੇ ਮਾਲਕ ॥੩॥
ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥
He does not consider my merits and demerits.
ਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ, ਕੋਈ ਔਗੁਣ ਨਹੀਂ ਵਿਚਾਰਿਆ,
ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥
Nanak worships at the Feet of God. ||4||1||14||
ਹੇ ਨਾਨਕ! (ਮਿਹਰ ਕਰ ਕੇ ਉਸ ਨੇ ਮੈਨੂੰ) ਆਪਣੇ ਚਰਨਾਂ ਦਾ ਪੁਜਾਰੀ ਬਣਾ ਲਿਆ ਹੈ ॥੪॥੧॥੧੪॥ ਪੂਜਾਰਿਆ = ਪੁਜਾਰੀ ਬਣਾ ਲਿਆ ॥੪॥੧॥੧੪॥