ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥
Those fools who bellow with rage and destructive deceit, are crushed and killed innumerable times. ||1||Pause||
(ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ ॥੧॥ ਰਹਾਉ ॥ ਕੁਹਕਤ = ਕੁਹਕਦੇ ਹਨ (ਮੋਰਾਂ ਵਾਂਗ), ਮੱਚਦੇ ਹਨ। ਖਪਟ = ਨਾਸ ਕਰਨ ਵਾਲੇ, ਆਤਮਕ ਜੀਵਨ ਨੂੰ ਤਬਾਹ ਕਰਨ ਵਾਲੇ। ਕਪਟ = ਖੋਟ। ਖਲ = ਦੁਸ਼ਟ (ਕਾਮਾਦਿਕ)। ਗਰਜਤ = ਗੱਜਦੇ ਹਨ। ਮੀਚੁ = ਮੌਤ, ਆਤਮਕ ਮੌਤ। ਮਰਜਤ = ਮਾਰਦੀ ਹੈ। ਬਰੀਆ = ਵਾਰੀ ॥੧॥ ਰਹਾਉ ॥
ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥
Intoxicated with egotism and imbued with other tastes, I am in love with my evil enemies. My Beloved watches over me as I wander through thousands of incarnations. ||1||
(ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ ॥੧॥ ਅਹੰ = ਅਹੰਕਾਰ। ਮਤ = ਮੱਤੇ ਹੋਏ। ਅਨ = (अन्य) ਹੋਰ ਹੋਰ (ਰਸ)। ਰਤ = ਰੱਤੇ ਹੋਏ। ਕੁਮਿਤ = ਖੋਟੇ ਮਿੱਤਰ। ਹਿਤ = ਪਿਆਰ। ਪੇਖਤ = ਵੇਖਦੇ। ਭ੍ਰਮਤ = ਭਟਕਦੇ। ਗਰੀ = ਗਲੀ। ਲਾਖ ਗਰੀਆ = (ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ॥੧॥
ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥
My dealings are false, and my lifestyle is chaotic. Intoxicated with the wine of emotion, I am burning in the fire of anger.
(ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕ੍ਰੋਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ। ਅਨਿਤ ਬਿਉਹਾਰ = ਨਾਹ ਨਿੱਤ ਰਹਿਣ ਵਾਲੇ ਪਦਾਰਥਾਂ ਦਾ ਕਾਰ-ਵਿਹਾਰ। ਅਚਾਰ = ਆਚਰਨ। ਬਿਧਿ ਹੀਨਤ = ਮਰਯਾਦਾ ਤੋਂ ਸੱਖਣਾ। ਮਮ = ਮਮਤਾ। ਮਦ = ਨਸ਼ਾ। ਮਾਤ = ਮੱਤੇ ਹੋਏ। ਕੋਪ = ਕ੍ਰੋਧ। ਜਰੀਆ = ਸੜਦੇ।
ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥
O Merciful Lord of the World, Embodiment of Compassion, Relative of the meek and the poor, please save Nanak; I seek Your Sanctuary. ||2||11||30||
ਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ ॥੨॥੧੧॥੩੦॥ ਕਰੁਣ = (ਕਰੁਣਾ = ਤਰਸ) ਹੇ ਤਰਸ-ਰੂਪ! ਕ੍ਰਿਪਾਲ = ਹੇ ਦਇਆ ਦੇ ਘਰ! ਗਪਾਲ = ਹੇ ਗੁਪਾਲ! (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ)। ਦੀਨ ਬੰਧੁ = ਗਰੀਬਾਂ ਦਾ ਹਿਤੂ। ਉਧਰੁ = (ਵਿਕਾਰਾਂ ਤੋਂ) ਬਚਾਈ ਰੱਖ ॥੨॥੧੧॥੩੦॥