ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਜੀਅ ਪ੍ਰਾਨ ਮਾਨ ਦਾਤਾ

The Giver of the soul, the breath of life and honor

ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ। ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਨ ਦੇਣ ਵਾਲਾ। ਮਾਨ ਦਾਤਾ = ਇੱਜ਼ਤ ਦੇਣ ਵਾਲਾ।

ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ

- forgetting the Lord, all is lost. ||1||Pause||

(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥ ਬਿਸਰਤੇ = ਭੁੱਲਦਿਆਂ। ਹਾਨਿ = ਹਾਨੀ, ਘਾਟਾ, ਆਤਮਕ ਘਾਟ ॥੧॥ ਰਹਾਉ ॥

ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ

You have forsaken the Lord of the Universe, and become attached to another - you are throwing away the Ambrosial Nectar, to take dust.

ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ, ਤਿਆਗਿ = ਤਿਆਗ ਕੇ, ਭੁਲਾ ਕੇ। ਆਨ = (अन्य) ਹੋਰ ਹੋਰ (ਪਦਾਰਥਾਂ) ਵਿਚ। ਲਾਗਹਿ = ਤੂੰ ਲੱਗ ਰਿਹਾ ਹੈਂ। ਅੰਮ੍ਰਿਤੋ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਡਾਰਿ = ਡੋਲ੍ਹ ਕੇ। ਭੂਮਿ ਪਾਗਹਿ = ਧਰਤੀ ਉਤੇ ਸੁੱਟ ਰਿਹਾ ਹੈਂ।

ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥

What do you expect from corrupt pleasures? You fool! What makes you think that they will bring peace? ||1||

ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥ ਬਿਖੈ ਰਸ ਸਿਉ = ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ। ਆਸਕਤ = ਲੰਪਟ, ਚੰਬੜਿਆ ਹੋਇਆ। ਮੂੜੇ = ਹੇ ਮੂਰਖ! ਕਾਹੇ = ਕਿਵੇਂ? ਮਾਨਿ = ਮਾਣ ਸਕਦਾ ਹੈਂ ॥੧॥

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ

Engrossed in unfulfilled sexual desire, unresolved anger and greed, you shall be consigned to reincarnation.

ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ। ਕਾਮਿ = ਕਾਮ (-ਵਾਸਨਾ) ਵਿਚ। ਬਿਆਪਿਓ = ਫਸਿਆ ਹੋਇਆ। ਖਾਨਿ = ਖਾਣ, ਸੋਮਾ। ਜਨਮ ਹੀ ਕੀ ਖਾਨਿ = ਜਨਮਾਂ ਦੇ ਗੇੜ ਦਾ ਹੀ ਸੋਮਾ।

ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥

But I have entered the Sanctuary of the Purifier of sinners. O Nanak, I know that I shall be saved. ||2||12||31||

ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਉਧਰੁ = ਬਚਾ ਲੈ। ਜਾਨਿ = (ਆਪਣਾ) ਜਾਣ ਕੇ ॥੨॥੧੨॥੩੧॥