ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਸਾਧੂ ਹਰਿ ਹਰੇ ਗੁਨ ਗਾਇ

O Holy people, sing the Glorious Praises of the Lord, Har, Haray.

(ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ, ਸਾਧੂ = ਗੁਰੂ (ਦੀ ਰਾਹੀਂ)। ਗਾਇ = ਗਾਇਆ ਕਰ।

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ

Mind, body, wealth and the breath of life - all come from God; remembering Him in meditation, pain is taken away. ||1||Pause||

(ਜਿਸ) ਪ੍ਰਭੂ ਦੇ (ਦਿੱਤੇ ਹੋਏ) ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਹਨ। ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ ਮਾਨ = ਮਨ। ਸਿਮਰਤ = ਸਿਮਰਦਿਆਂ ॥੧॥ ਰਹਾਉ ॥

ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥

Why are you entangled in this and that? Let your mind be attuned to the One. ||1||

ਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ ॥੧॥ ਈਤ ਊਤ = ਇਧਰ ਉਧਰ, ਇਥੇ ਉਥੇ। ਕਹਾ = ਕਿੱਥੇ? ਲਭਾਵਹਿ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਵਹਿ' ਹੈ। ਇਥੇ 'ਲੁਭਾਵਹਿ' ਪੜ੍ਹਨਾ ਹੈ) ਤੂੰ ਲੋਭ ਵਿਚ ਫਸ ਰਿਹਾ ਹੈਂ। ਸਿਉ = ਨਾਲ ॥੧॥

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥

The place of the Saints is utterly sacred; meet with them, and meditate on the Lord of the Universe. ||2||

ਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ ॥੨॥ ਸੰਤ ਆਸਨੁ = ਗੁਰੂ ਦਾ ਟਿਕਾਣਾ। ਮਿਲਿ ਸੰਗਿ = (ਗੁਰੂ) ਨਾਲ ਮਿਲ ਕੇ ॥੨॥

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥

O Nanak, I have abandoned everything and come to Your Sanctuary. Please let me merge with You. ||3||3||14||

ਹੇ ਨਾਨਕ! (ਆਖ)ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੩॥੩॥੧੪॥ ਤਿਆਗਿ = ਛੱਡ ਕੇ ॥੩॥੩॥੧੪॥