ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਸਾਧਸੰਗਤਿ ਨਿਧਿ ਹਰਿ ਕੋ ਨਾਮ ॥
The Treasure of the Naam, the Name of the Lord, is found in the Saadh Sangat, the Company of the Holy.
ਗੁਰੂ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ), ਨਿਧਿ = ਖ਼ਜ਼ਾਨਾ। ਕੋ = ਦਾ।
ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
It is the Companion of the soul, its Helper and Support. ||1||Pause||
(ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ ॥੧॥ ਰਹਾਉ ॥ ਸੰਗਿ = (ਹਰ ਵੇਲੇ) ਨਾਲ। ਸਹਾਈ = ਸਾਥੀ। ਕੈ ਕਾਮ = ਦੇ ਕੰਮ (ਆਉਂਦਾ ਹੈ) ॥੧॥ ਰਹਾਉ ॥
ਸੰਤ ਰੇਨੁ ਨਿਤਿ ਮਜਨੁ ਕਰੈ ॥
Continually bathing in the dust of the feet of the Saints,
ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ, ਰੇਨੁ = ਚਰਨ-ਧੂੜ। ਨਿਤਿ = ਸਦਾ। ਮਜਨੁ = ਇਸ਼ਨਾਨ।
ਜਨਮ ਜਨਮ ਕੇ ਕਿਲਬਿਖ ਹਰੈ ॥੧॥
the sins of countless incarnations are washed away. ||1||
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ ॥੧॥ ਕਿਲਬਿਖ = ਪਾਪ। ਹਰੈ = ਦੂਰ ਕਰ ਲੈਂਦਾ ਹੈ ॥੧॥
ਸੰਤ ਜਨਾ ਕੀ ਊਚੀ ਬਾਨੀ ॥
The words of the humble Saints are lofty and exalted.
ਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ ਊਚੀ ਬਾਨੀ = ਉੱਚਾ ਜੀਵਨ ਬਣਾਣ ਵਾਲੀ ਬਾਣੀ।
ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
Meditating, meditating in remembrance, O Nanak, mortal beings are carried across and saved. ||2||2||13||
ਹੇ ਨਾਨਕ! ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੨॥੧੩॥ ਸਿਮਰਿ = ਸਿਮਰ ਕੇ। ਤਾਰੇ = ਪਾਰ ਲੰਘ ਗਏ ॥੨॥੨॥੧੩॥