ਕਾਨੜਾ ਮਹਲਾ ੫ ਘਰੁ ੩ ॥
Kaanraa, Fifth Mehl, Third House:
ਰਾਗ ਕਾਨੜਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਥੀਐ ਸੰਤਸੰਗਿ ਪ੍ਰਭ ਗਿਆਨੁ ॥
Speak of God's Wisdom in the Sat Sangat, the True Congregation.
ਸੰਤ ਜਨਾਂ ਦੀ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਕਥੀਐ = ਕਥਨਾ ਚਾਹੀਦਾ ਹੈ, ਗੱਲ ਤੋਰਨੀ ਚਾਹੀਦੀ ਹੈ। ਪ੍ਰਭ ਗਿਆਨੁ ਕਥੀਐ = ਪ੍ਰਭੂ ਦਾ ਗਿਆਨ ਕਥਨਾ ਚਾਹੀਦਾ ਹੈ, ਪ੍ਰਭੂ ਦੀ ਜਾਣ ਪਛਾਣ ਕਥਨੀ ਚਾਹੀਦੀ ਹੈ, ਪ੍ਰਭੂ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ।
ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
Meditating in remembrance on the Perfect Supreme Divine Light, the Transcendent Lord God, honor and glory are obtained. ||1||Pause||
ਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ ॥੧॥ ਰਹਾਉ ॥ ਪੂਰਨ = ਸਰਬ-ਵਿਆਪਕ। ਪਰਮ ਜੋਤਿ = ਸਭ ਤੋਂ ਉੱਚੀ ਜੋਤਿ। ਸਿਮਰਤ = ਸਿਮਰਦਿਆਂ। ਪਾਈਐ = ਪਾਈਦਾ ਹੈ ॥੧॥ ਰਹਾਉ ॥
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥
One's comings and goings in reincarnation cease, and suffering is dispelled, meditating in remembrance in the Saadh Sangat, the Company of the Holy.
ਗੁਰੂ ਦੀ ਸੰਗਤ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ। ਰਹੇ = ਮੁੱਕ ਜਾਂਦੇ ਹਨ। ਆਵਤ ਜਾਤ = ਆਉਂਦੇ ਜਾਂਦੇ, ਜੰਮਦੇ ਮਰਦੇ, ਜਨਮ ਮਰਨ ਦੇ ਗੇੜ। ਸ੍ਰਮ = ਥਕੇਵੇਂ। ਸਾਧੂ = ਗੁਰੂ।
ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
Sinners are sanctified in an instant, in the love of the Supreme Lord God. ||1||
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਹੋਹਿ = ਹੋ ਜਾਂਦੇ ਹਨ (ਬਹੁ-ਵਚਨ)। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ ॥੧॥
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
Whoever speaks and listens to the Kirtan of the Lord's Praises is rid of evil-mindedness.
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ। ਜੋ ਜੋ = ਜਿਹੜਾ ਜਿਹੜਾ ਮਨੁੱਖ। ਕਥੈ = ਬਿਆਨ ਕਰਦਾ ਹੈ। ਦੁਰਮਤਿ = ਖੋਟੀ ਮੱਤ।
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
All hopes and desires, O Nanak, are fulfilled. ||2||1||12||
ਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੨॥੧॥੧੨॥ ਸਗਲ = ਸਾਰੇ। ਪਾਵੈ = ਹਾਸਲ ਕਰ ਲੈਂਦਾ ਹੈ (ਇਕ-ਵਚਨ) ॥੨॥੧॥੧੨॥