ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ ॥
Raamkalee, Second House, The Word Of Kabeer Jee:
ਰਾਗ ਰਾਮਕਲੀ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬੰਧਚਿ ਬੰਧਨੁ ਪਾਇਆ ॥
Maya, the Trapper, has sprung her trap.
(ਮਾਇਆ ਤੋਂ) ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ, ਬੰਧਚਿ = ਬੰਧਨ ਪਾਣ ਵਾਲੀ ਮਾਇਆ ਨੂੰ।
ਮੁਕਤੈ ਗੁਰਿ ਅਨਲੁ ਬੁਝਾਇਆ ॥
The Guru, the Liberated One, has put out the fire.
ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਮੁਕਤੈ ਗੁਰਿ = ਮੁਕਤ ਗੁਰੂ ਨੇ। ਅਨਲੁ = ਅੱਗ।
ਜਬ ਨਖ ਸਿਖ ਇਹੁ ਮਨੁ ਚੀਨੑਾ ॥
When I came to understand this mind, from the tips of my toes to the crown of my head,
ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ, ਨਖ ਸਿਖ = (ਪੈਰਾਂ ਦੇ) ਨਹੂੰਆਂ ਤੋਂ ਲੈ ਕੇ ਸਿਰ ਦੀ ਚੋਟੀ ਤਕ, ਸਾਰੇ ਨੂੰ ਚੰਗੀ ਤਰ੍ਹਾਂ।
ਤਬ ਅੰਤਰਿ ਮਜਨੁ ਕੀਨੑਾ ॥੧॥
then I took my cleansing bath, deep within my self. ||1||
ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ॥੧॥ ਅੰਤਰਿ = ਆਪਣੇ ਅੰਦਰ ਹੀ। ਮਜਨੁ = ਚੁੱਭੀ, ਇਸ਼ਨਾਨ ॥੧॥
ਪਵਨਪਤਿ ਉਨਮਨਿ ਰਹਨੁ ਖਰਾ ॥
The mind, the master of the breath, abides in the state of supreme bliss.
ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ। ਪਵਨ = ਹਵਾ (ਵਰਗਾ ਚੰਚਲ ਮਨ)। ਪਵਨ ਪਤਿ = ਮਨ ਦਾ ਮਾਲਕ ਜੀਵਾਤਮਾ। ਉਨ੍ਹ੍ਹਮਨਿ = ਉਨਮਨ ਵਿਚ, ਪੂਰਨ ਖਿੜਾਉ ਦੀ ਅਵਸਥਾ ਵਿਚ। ਖਰਾ = ਸਭ ਤੋਂ ਚੰਗੀ ਦਸ਼ਾ।
ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥
There is no death, no re-birth, and no aging for me now. ||1||Pause||
ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ ॥੧॥ ਰਹਾਉ ॥ ਮਿਰਤੁ = ਮੌਤ। ਜਰਾ = ਬੁਢੇਪਾ ॥੧॥ ਰਹਾਉ ॥
ਉਲਟੀ ਲੇ ਸਕਤਿ ਸਹਾਰੰ ॥
Turning away from materialism, I have found intuitive support.
ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ, ਉਲਟੀਲੇ = ਉਲਟ ਜਾਂਦਾ ਹੈ। ਸਕਤਿ ਸਹਾਰੰ = ਮਾਇਆ ਦਾ ਸਹਾਰਾ।
ਪੈਸੀਲੇ ਗਗਨ ਮਝਾਰੰ ॥
I have entered into the sky of the mind, and opened the Tenth Gate.
(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ। ਪੈਸੀਲੇ = ਪੈ ਜਾਈਦਾ ਹੈ। ਗਗਨ ਮਝਾਰੰ = ਗਗਨ ਵਿਚ, ਅਕਾਸ਼ ਵਿਚ, ਉੱਚੀ ਉਡਾਰੀ ਵਿਚ, ਦਸਮ ਦੁਆਰ ਵਿਚ।
ਬੇਧੀਅਲੇ ਚਕ੍ਰ ਭੁਅੰਗਾ ॥
The chakras of the coiled Kundalini energy have been opened,
ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ, ਬੇਧੀਅਲੇ = ਵਿੱਝ ਜਾਂਦੇ ਹਨ। ਚਕ੍ਰ ਭੁਅੰਗਾ = ਭੁਇਅੰਗਮ ਨਾੜੀ ਦੇ ਚੱਕਰ, ਟੇਢੇ ਚੱਕਰਾਂ ਵਾਲਾ ਮਨ, ਟੇਢੀਆਂ ਚਾਲਾਂ ਵਾਲਾ ਮਨ।
ਭੇਟੀਅਲੇ ਰਾਇ ਨਿਸੰਗਾ ॥੨॥
and I have met my Sovereign Lord King without fear. ||2||
ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ॥੨॥ ਭੇਟੀਅਲੇ = ਮਿਲ ਪੈਂਦਾ ਹੈ। ਰਾਇ = ਰਾਜਾ ਪ੍ਰਭੂ ॥੨॥
ਚੂਕੀਅਲੇ ਮੋਹ ਮਇਆਸਾ ॥
My attachment to Maya has been eradicated;
ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ; ਮੋਹ ਮਇ = ਮੋਹ ਦੀ ਭਰੀ ਹੋਈ।
ਸਸਿ ਕੀਨੋ ਸੂਰ ਗਿਰਾਸਾ ॥
the moon energy has devoured the sun energy.
(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ। ਸਸਿ = ਚੰਦ੍ਰਮਾ, ਸੀਤਲਤਾ, ਠੰਢ, ਆਤਮਕ ਸ਼ਾਂਤੀ। ਸੂਰ = ਸੂਰਜ, ਤਪਸ਼, ਮਨ ਦੀ ਵਿਕਾਰਾਂ ਦੀ ਤਪਸ਼। ਗਿਰਾਸਾ ਕੀਨੋ = ਹੜੱਪ ਕਰ ਲੈਂਦੀ ਹੈ।
ਜਬ ਕੁੰਭਕੁ ਭਰਿਪੁਰਿ ਲੀਣਾ ॥
When I was focused and merged into the all-pervading Lord,
ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ, ਭਰਿਪੁਰਿ = ਭਰਪੁਰ ਵਿਚ, ਉਸ ਪ੍ਰਭੂ-ਰੂਪ ਸਮੁੰਦਰ ਵਿਚ ਜੋ ਸਭ ਥਾਈਂ ਭਰਪੂਰ ਹੈ। ਕੁੰਭਕੁ = ਪ੍ਰਾਣਾਂ ਦਾ ਰੋਕਣਾ, ਵਾਸ਼ਨਾ ਦੇ ਮੂਲ-ਮਨ ਦੀ ਬ੍ਰਿਤੀ।
ਤਹ ਬਾਜੇ ਅਨਹਦ ਬੀਣਾ ॥੩॥
then the unstruck sound current began to vibrate. ||3||
ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ॥੩॥ ਅਨਹਦ = ਇੱਕ-ਰਸ ॥੩॥
ਬਕਤੈ ਬਕਿ ਸਬਦੁ ਸੁਨਾਇਆ ॥
The Speaker has spoken, and proclaimed the Word of the Shabad.
ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ, ਬਕਤੈ = ਉਪਦੇਸ਼ ਕਰਨ ਵਾਲੇ (ਗੁਰੂ) ਨੇ। ਬਕਿ = ਬੋਲ ਕੇ।
ਸੁਨਤੈ ਸੁਨਿ ਮੰਨਿ ਬਸਾਇਆ ॥
The hearer has heard, and enshrined it in the mind.
ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ, ਸੁਨਤੈ = ਸੁਣਨ ਵਾਲੇ ਨੇ। ਸੁਨਿ = ਸੁਣ ਕੇ। ਮੰਨਿ = ਮਨਿ, ਮਨ ਵਿਚ।
ਕਰਿ ਕਰਤਾ ਉਤਰਸਿ ਪਾਰੰ ॥
Chanting to the Creator, one crosses over.
ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ। ਕਰਿ ਕਰਤਾ = 'ਕਰਤਾ ਕਰਤਾ' ਕਰ ਕੇ, 'ਪ੍ਰਭੂ ਪ੍ਰਭੂ' ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ।
ਕਹੈ ਕਬੀਰਾ ਸਾਰੰ ॥੪॥੧॥੧੦॥
Says Kabeer, this is the essence. ||4||1||10||
ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ ਇਹ ਹੈ) ਅਸਲ ਰਾਜ਼ ਦੀ ਗੱਲ ॥੪॥੧॥੧੦॥ ਸਾਰੰ = ਸ੍ਰੇਸ਼ਟ ਗੱਲ, ਅਸਲ ਭੇਦ ਦੀ ਗੱਲ ॥੪॥੧॥੧੦॥