ਜਿਹ ਸਿਮਰਨਿ ਹੋਇ ਮੁਕਤਿ ਦੁਆਰੁ

Remembering Him in meditation, the door of liberation is found.

ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ, ਸਿਮਰਨਿ = ਸਿਮਰਨ ਕਰਨ ਵਾਲਾ। ਦੁਆਰੁ = ਬੂਹਾ, ਦਰਵਾਜ਼ਾ। ਹੋਇ = ਦਿੱਸ ਪੈਂਦਾ ਹੈ।

ਜਾਹਿ ਬੈਕੁੰਠਿ ਨਹੀ ਸੰਸਾਰਿ

You shall go to heaven, and not return to this earth.

(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)। ਜਾਹਿ = ਤੂੰ ਜਾਏਂਗਾ। ਸੰਸਾਰਿ = ਸੰਸਾਰ ਵਿਚ, ਸੰਸਾਰ-ਸਮੁੰਦਰ ਵਿਚ।

ਨਿਰਭਉ ਕੈ ਘਰਿ ਬਜਾਵਹਿ ਤੂਰ

In the home of the Fearless Lord, the celestial trumpets resound.

ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ, ਘਰਿ = ਘਰ ਵਿਚ। ਤੂਰ = ਵਾਜੇ। ਅਨਹਦ = ਇੱਕ-ਰਸ।

ਅਨਹਦ ਬਜਹਿ ਸਦਾ ਭਰਪੂਰ ॥੧॥

The unstruck sound current will vibrate and resonate forever. ||1||

ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥ ਵਜਹਿ = (ਤੂਰ) ਵਜਹਿ, ਵਾਜੇ ਵੱਜਦੇ ਹਨ। ਭਰਪੂਰ = ਨਕਾ-ਨਕ, ਕਿਸੇ ਊਣਤਾ ਤੋਂ ਬਿਨਾ ॥੧॥

ਐਸਾ ਸਿਮਰਨੁ ਕਰਿ ਮਨ ਮਾਹਿ

Practice such meditative remembrance in your mind.

ਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ

Without this meditative remembrance, liberation will never be found. ||1||Pause||

ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥ ਕਤ = ਕਿਤੇ ਭੀ, ਕਿਸੇ ਭੀ ਹੋਰ ਤਰੀਕੇ ਨਾਲ ॥੧॥ ਰਹਾਉ ॥

ਜਿਹ ਸਿਮਰਨਿ ਨਾਹੀ ਨਨਕਾਰੁ

Remembering Him in meditation, you will meet with no obstruction.

ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ, ਨਨਕਾਰੁ = ਇਨਕਾਰ, ਰੋਕ-ਟੋਕ, ਵਿਕਾਰਾਂ ਵਲੋਂ ਰੁਕਾਵਟ।

ਮੁਕਤਿ ਕਰੈ ਉਤਰੈ ਬਹੁ ਭਾਰੁ

You will be liberated, and the great load will be taken away.

ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ। ਭਾਰੁ = ਵਿਕਾਰਾਂ ਦਾ ਬੋਝ।

ਨਮਸਕਾਰੁ ਕਰਿ ਹਿਰਦੈ ਮਾਹਿ

Bow in humility within your heart,

ਪ੍ਰਭੂ ਨੂੰ ਸਦਾ ਸਿਰ ਨਿਵਾ,

ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥

and you will not have to be reincarnated over and over again. ||2||

ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥

ਜਿਹ ਸਿਮਰਨਿ ਕਰਹਿ ਤੂ ਕੇਲ

Remember Him in meditation, celebrate and be happy.

ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ), ਕੇਲ = ਖ਼ੁਸ਼ੀਆਂ, ਅਨੰਦ।

ਦੀਪਕੁ ਬਾਂਧਿ ਧਰਿਓ ਬਿਨੁ ਤੇਲ

God has placed His lamp deep within you, which burns without any oil.

ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ, ਬਾਂਧਿ ਧਰਿਓ = (ਜਗਦਾ ਦੀਵਾ) ਟਿਕਾ ਰੱਖਿਆ ਹੈ।

ਸੋ ਦੀਪਕੁ ਅਮਰਕੁ ਸੰਸਾਰਿ

That lamp makes the world immortal;

ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ, ਅਮਰਕੁ = ਅਮਰ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ।

ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥

it conquers and drives out the poisons of sexual desire and anger. ||3||

ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥ ਬਿਖੁ = ਜ਼ਹਿਰ ॥੩॥

ਜਿਹ ਸਿਮਰਨਿ ਤੇਰੀ ਗਤਿ ਹੋਇ

Remembering Him in meditation, you shall obtain salvation.

ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ, ਗਤਿ = ਮੁਕਤੀ, ਉੱਚੀ ਆਤਮਕ ਅਵਸਥਾ।

ਸੋ ਸਿਮਰਨੁ ਰਖੁ ਕੰਠਿ ਪਰੋਇ

Wear that meditative remembrance as your necklace.

ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।

ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ

Practice that meditative remembrance, and never let it go.

(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ। ਨਹੀ ਰਾਖੁ ਉਤਾਰਿ = (ਕੰਠ ਤੋਂ) ਲਾਹ ਕੇ ਨਾਹ ਰੱਖ।

ਗੁਰ ਪਰਸਾਦੀ ਉਤਰਹਿ ਪਾਰਿ ॥੪॥

By Guru's Grace, you shall cross over. ||4||

ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥

ਜਿਹ ਸਿਮਰਨਿ ਨਾਹੀ ਤੁਹਿ ਕਾਨਿ

Remembering Him in meditation, you shall not be obligated to others.

ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਕਾਨਿ = ਕਾਣ, ਮੁਥਾਜੀ।

ਮੰਦਰਿ ਸੋਵਹਿ ਪਟੰਬਰ ਤਾਨਿ

You shall sleep in your mansion, in blankets of silk.

ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ, ਮੰਦਰਿ = ਘਰ ਵਿਚ, ਹਿਰਦੇ-ਘਰ ਵਿਚ, ਸ੍ਵੈ-ਸਰੂਪ ਵਿਚ। ਪਟੰਬਰ = ਪਟ-ਅੰਬਰ, ਪੱਟ ਕੇ ਕੱਪੜੇ। ਪਟੰਬਰ ਤਾਨਿ = ਪੱਟ ਦੇ ਕੱਪੜੇ ਤਾਣ ਕੇ, ਬੇ-ਫ਼ਿਕਰ ਹੋ ਕੇ।

ਸੇਜ ਸੁਖਾਲੀ ਬਿਗਸੈ ਜੀਉ

Your soul shall blossom forth in happiness, on this comfortable bed.

ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ, ਸੇਜ = ਹਿਰਦਾ। ਬਿਗਸੈ = ਖਿੜ ਪੈਂਦਾ ਹੈ।

ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥

So drink in this meditative remembrance, night and day. ||5||

ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥ ਅਨਦਿਨੁ = ਹਰ ਰੋਜ਼ ॥੫॥

ਜਿਹ ਸਿਮਰਨਿ ਤੇਰੀ ਜਾਇ ਬਲਾਇ

Remembering Him in meditation, your troubles will depart.

ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ, ਬਲਾਇ = ਰੋਗ।

ਜਿਹ ਸਿਮਰਨਿ ਤੁਝੁ ਪੋਹੈ ਮਾਇ

Remembering Him in meditation, Maya will not bother you.

ਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ, ਮਾਇ = ਮਾਇਆ।

ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ

Meditate, meditate in remembrance on the Lord, Har, Har, and sing His Praises in your mind.

ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ। ਮਨਿ = ਮਨ ਵਿਚ।

ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥

This meditative remembrance is obtained from the True Guru. ||6||

(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥

ਸਦਾ ਸਦਾ ਸਿਮਰਿ ਦਿਨੁ ਰਾਤਿ

Forever and ever, remember Him, day and night,

ਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।

ਊਠਤ ਬੈਠਤ ਸਾਸਿ ਗਿਰਾਸਿ

while standing up and sitting down, with every breath and morsel of food.

ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ- ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ।

ਜਾਗੁ ਸੋਇ ਸਿਮਰਨ ਰਸ ਭੋਗ

While awake and asleep, enjoy the essence of this meditative remembrance.

ਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ। ਸੋਇ = ਸੌਂ।

ਹਰਿ ਸਿਮਰਨੁ ਪਾਈਐ ਸੰਜੋਗ ॥੭॥

The Lord's meditative remembrance is obtained by good destiny. ||7||

(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥ ਸੰਜੋਗ = ਭਾਗਾਂ ਨਾਲ ॥੭॥

ਜਿਹ ਸਿਮਰਨਿ ਨਾਹੀ ਤੁਝੁ ਭਾਰ

Remembering Him in meditation, you shall not be loaded down.

ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,

ਸੋ ਸਿਮਰਨੁ ਰਾਮ ਨਾਮ ਅਧਾਰੁ

Make this meditative remembrance of the Lord's Name your Support.

ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ। ਅਧਾਰੁ = ਆਸਰਾ।

ਕਹਿ ਕਬੀਰ ਜਾ ਕਾ ਨਹੀ ਅੰਤੁ

Says Kabeer, He has no limits;

ਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,

ਤਿਸ ਕੇ ਆਗੇ ਤੰਤੁ ਮੰਤੁ ॥੮॥੯॥

no tantras or mantras can be used against Him. ||8||9||

(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥ ਤੰਤੁ = ਟੂਣਾ ॥੮॥੯॥