ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ

For what purpose were you created and brought into the world? What rewards have you received in this life?

ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ? ਕਾਜ = ਕੰਮ। ਸਿਰਜੇ = ਪੈਦਾ ਹੋਏ। ਜਨਮਿ = ਜੰਮ ਕੇ।

ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਇਹੁ ਮਨੁ ਲਾਇਆ ॥੧॥

God is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||

ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥ ਭਵਨਿਧਿ = ਸੰਸਾਰ-ਸਮੁੰਦਰ। ਤਰਨ = ਬੇੜੀ, ਜਹਾਜ਼। ਚਿੰਤਾਮਨਿ = ਮਨ-ਇੱਛਤ ਫਲ ਦੇਣ ਵਾਲੀ ਮਣੀ ॥੧॥

ਗੋਬਿੰਦ ਹਮ ਐਸੇ ਅਪਰਾਧੀ

O Lord of the Universe, I am such a sinner!

ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ, ਹਮ = ਅਸੀਂ ਜੀਵ।

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ

God gave me body and soul, but I have not practiced loving devotional worship to Him. ||1||Pause||

ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥ ਜਿਨਿ ਪ੍ਰਭਿ = ਜਿਸ ਪ੍ਰਭੂ ਨੇ। ਜੀਉ = ਜਿੰਦ। ਪਿੰਡੁ = ਸਰੀਰ ॥੧॥ ਰਹਾਉ ॥

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਛੂਟੈ

Others' wealth, others' bodies, others' wives, others' slander and others' fights - I have not given them up.

(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ। ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ। ਪਰਤੀ = ਪਰਾਈ। ਅਪਬਾਦੁ = ਵਿਰੋਧ, ਝਗੜਾ।

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਤੂਟੈ ॥੨॥

For the sake of these, coming and going in reincarnation happens over and over again, and this story never ends. ||2||

ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥ ਫੁਨਿ ਫੁਨਿ = ਮੁੜ ਮੁੜ। ਪਰਸੰਗੁ = ਝੇੜਾ ॥੨॥

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਕੀਨੑੋ ਮੈ ਫੇਰਾ

That house, in which the Saints speak of the Lord - I have not visited it, even for an instant.

ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥

Drunkards, thieves, and evil-doers - I constantly dwell with them. ||3||

ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥ ਲੰਪਟ = ਵਿਸ਼ਿਆਂ ਵਿਚ ਲਿੱਬੜੇ ਹੋਏ। ਦੂਤ = ਮਾੜੇ ਬੰਦੇ। ਮਤਵਾਰੇ = ਸ਼ਰਾਬੀ ॥੩॥

ਕਾਮ ਕ੍ਰੋਧ ਮਾਇਆ ਮਦ ਮਤਸਰ ਸੰਪੈ ਮੋ ਮਾਹੀ

Sexual desire, anger, the wine of Maya, and envy - these are what I collect within myself.

ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ। ਮਦ = ਅਹੰਕਾਰ। ਮਤਸਰ = ਈਰਖਾ। ਸੰਪੈ = ਧਨ। ਮੋ ਮਾਹੀ = ਮੇਰੇ ਅੰਦਰ।

ਦਇਆ ਧਰਮੁ ਅਰੁ ਗੁਰ ਕੀ ਸੇਵਾ ਸੁਪਨੰਤਰਿ ਨਾਹੀ ॥੪॥

Compassion, righteousness, and service to the Guru - these do not visit me, even in my dreams. ||4||

ਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥ ਸੁਪਨੰਤਰਿ = ਸੁਪਨੇ ਵਿਚ ਭੀ ॥੪॥

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ

He is merciful to the meek, compassionate and benevolent, the Lover of His devotees, the Destroyer of fear.

ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ! ਭੈ ਹਾਰੀ = ਡਰ ਨਾਸ ਕਰਨ ਵਾਲੇ ਪ੍ਰਭੂ!

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮੑਾਰੀ ॥੫॥੮॥

Says Kabeer, please protect Your humble servant from disaster; O Lord, I serve only You. ||5||8||

ਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥ ਭੀਰ = ਮੁਸੀਬਤ, ਬਿਪਤਾ। ਕਰਉ = ਕਰਉਂ, ਮੈਂ ਕਰਾਂ ॥੫॥੮॥