ਮਃ

First Mehl:

ਪਹਿਲੀ ਪਾਤਿਸ਼ਾਹੀ।

ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ

The sun rises and sets, and the lives of all run out.

ਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ; ਵਿਜੋਗਿ = ਵਿਛੋੜੇ ਨਾਲ, (ਦਿਨ ਦੇ) ਗੁਜ਼ਰਨ ਨਾਲ। ਸਭਸੈ = ਹਰੇਕ ਜੀਵ ਦੀ। ਆਰਜਾ = ਉਮਰ।

ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ

The mind and body experience pleasures; one loses, and another wins.

ਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ। ਰਤਾ = ਰੰਗਿਆ ਹੋਇਆ। ਭੋਗਿ = (ਮਾਇਆ ਦੇ) ਭੋਗਣ ਵਿਚ।

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਥੰਮੑੀਐ

Everyone is puffed up with pride; even after they are spoken to, they do not stop.

(ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ। ਸਭੁ ਕੋ = ਹਰੇਕ ਜੀਵ। ਫੂਕਿ = ਅਹੰਕਾਰ ਨਾਲ। ਆਖਣਿ ਕਹਣਿ = ਆਖਣ ਨਾਲ ਕਹਿਣ ਨਾਲ, ਸਮਝਾਉਣ ਨਾਲ। ਥੰਮ੍ਹ੍ਹੀਐ = ਰੋਕਿਆ ਜਾਂਦਾ।

ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥

O Nanak, the Lord Himself sees all; when He takes the air out of the balloon, the body falls. ||2||

ਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ॥੨॥ ਆਪਿ = ਪ੍ਰਭੂ ਆਪ। ਫੂਕ = ਪ੍ਰਾਣ, ਸੁਆਸ। ਜਿਣੈ = ਜਿੱਤਦਾ ਹੈ ॥੨॥