ਸਲੋਕ ਮਃ

Salok, First Mehl:

ਸਲੋਕ ਪਹਿਲੀ ਪਾਤਿiਾਹੀ।

ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ

Thus speaks the wealthy man: I should go and get more wealth.

ਧਨ ਵਾਲਾ ਮਨੁੱਖ (ਸਦਾ) ਇਉਂ ਹੀ ਆਖਦਾ ਹੈ ਕਿ ਮੈਂ ਹੋਰ ਧਨ ਕਮਾਣ ਲਈ ਜਾਵਾਂ। ਇਵ ਹੀ = ਇਉਂ ਹੀ, ਇਸੇ ਤਰ੍ਹਾਂ ਹੀ। ਧਨ ਕਉ = ਧਨ ਵਾਸਤੇ, ਧਨ ਇਕੱਠਾ ਕਰਨ ਲਈ। ਜਾਉ = ਜਾਉਂ, ਜਾਵਾਂ।

ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥

Nanak becomes poor on that day when he forgets the Lord's Name. ||1||

ਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ (ਹੋਵੇਗਾ) ਜਿਸ ਦਿਨ ਇਸ ਨੂੰ ਪਰਮਾਤਮਾ ਦਾ ਨਾਮ ਵਿੱਸਰੇਗਾ ॥੧॥ ਨਿਰਧਨੁ = ਕੰਗਾਲ। ਤਿਤੁ ਦਿਨਿ = ਉਸ ਦਿਨ ਵਿਚ, ਉਸ ਦਿਹਾੜੇ। ਜਿਤੁ ਦਿਨਿ = ਜਿਸ ਦਿਹਾੜੇ (ਲਫ਼ਜ਼ 'ਤਿਤੁ' ਅਤੇ 'ਜਿਤੁ' ਅਧਿਕਰਣ ਕਾਰਕ ਇਕ-ਵਚਨ ਹਨ ਲਫ਼ਜ਼ 'ਤਿਸੁ' ਅਤੇ 'ਜਿਸੁ' ਤੋਂ) ॥੧॥