ਦੋਹਰਾ ॥

ਦੋਹਰਾ:

ਦਰਪ ਕਲਾ ਸੁਤ ਸਾਹੁ ਕੇ ਊਪਰ ਰਹੀ ਬਿਕਾਇ ॥

ਦਰਪ ਕਲਾ ਸ਼ਾਹ ਦੇ ਪੁੱਤਰ ਦੇ ਉਪਰ ਵਿਕ ਚੁਕੀ ਸੀ।

ਰੈਨਿ ਦਿਵਸ ਤਾ ਸੌ ਰਮੈ ਸਭਹਿਨ ਸੁਨੀ ਬਨਾਇ ॥੭॥

ਰਾਤ ਦਿਨ ਉਸੇ ਨਾਲ ਰਮਣ ਕਰਦੀ ਸੀ; ਸਭ ਨੇ ਇਹ ਗੱਲ ਸੁਣੀ ਹੋਈ ਸੀ ॥੭॥

ਦਰਪ ਕਲਾ ਜਬ ਸਾਹੁ ਕੌ ਲੀਨੋ ਪੂਤ ਬੁਲਾਇ ॥

ਦਰਪ ਕਲਾ ਨੇ ਜਦ ਸ਼ਾਹ ਦੇ ਪੁੱਤਰ ਨੂੰ ਬੁਲਾਇਆ।

ਆਨ ਪਿਯਾਦਨ ਗਹਿ ਲਿਯੋ ਰਹਿਯੋ ਨ ਕਛੂ ਉਪਾਇ ॥੮॥

ਤਾਂ ਪਿਆਦਿਆਂ (ਪੈਦਲ ਸਿਪਾਹੀਆਂ) ਨੇ ਆ ਕੇ ਪਕੜ ਲਿਆ, (ਬਚਣ) ਦਾ ਕੋਈ ਉਪਾ ਨਾ ਰਿਹਾ ॥੮॥