ਦੋਹਰਾ

Dohira

ਦੋਹਰਾ:

ਦੁਹਿਤਾ ਏਕ ਵਜੀਰ ਕੀ ਰੂਪ ਸਹਰ ਕੇ ਮਾਹਿ

In the city of Roop, a minister had a daughter.

ਰੂਪ ਨਗਰ (ਸ਼ਹਿਰ) ਵਿਚ ਇਕ ਵਜ਼ੀਰ ਦੀ ਧੀ ਸੀ।

ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ ॥੧॥

There was none as pretty as she in all the three worlds.(1)

ਉਸ ਵਰਗੀ ਸੁੰਦਰ ਤਿੰਨਾਂ ਲੋਕਾਂ ਵਿਚ ਕੋਈ ਨਹੀਂ ਸੀ ॥੧॥

ਅਗਨਤ ਧਨੁ ਬਿਧਿ ਘਰ ਦਯੋ ਅਮਿਤ ਰੂਪ ਕੌ ਪਾਇ

Along with the beauty, God has endowed her with lot of wealth.

ਅਮਿਤ ਰੂਪ ਸੁੰਦਰਤਾ ਤੋਂ ਇਲਾਵਾ ਪਰਮਾਤਮਾ ਨੇ ਉਸ ਦੇ ਘਰ ਧਨ ਦੌਲਤ ਵੀ ਬਹੁਤ ਦਿੱਤੀ ਸੀ।

ਲੋਕ ਚੌਦਹੂੰ ਮੈ ਸਦਾ ਰੋਸਨ ਰੋਸਨ ਰਾਇ ॥੨॥

His influence had spread aver all the fourteen continents.(2)

ਚੌਦਾਂ ਲੋਕਾਂ ਵਿਚ ਉਹ ਰੌਸ਼ਨ ਰਾਇ ਸਦਾ ਜੋਤਿਮਾਨ ਸੀ ॥੨॥

ਸਾਮ ਦੇਸ ਕੇ ਸਾਹ ਕੋ ਸੁੰਦਰ ਏਕ ਸਪੂਤ

The Shah of the country of Siam had a san,

ਸ਼ਾਮ ਦੇਸ ਦੇ ਬਾਦਸ਼ਾਹ ਦਾ ਇਕ ਸੁੰਦਰ ਪੁੱਤਰ ਸੀ।

ਸੂਰਤਿ ਸੀਰਤਿ ਮੈ ਜਨੁਕ ਆਪੁ ਬਨ︀ਯੋ ਪੁਰਹੂਤ ॥੩॥

Who was epitome of god Indra in his splendour.(3)

ਸ਼ਕਲ ਅਤੇ ਸੁਭਾ ਵਿਚ ਉਹ ਮਾਨੋ ਆਪ ਇੰਦਰ ਬਣਿਆ ਹੋਵੇ ॥੩॥

ਸੁਮਤਿ ਸੈਨ ਸੂਰਾ ਬਡੋ ਖੇਲਣ ਚਰਿਯੋ ਸਿਕਾਰ

His name was Sumat Sen and he rushed an a hunting spree,

ਸੁਮਤਿ ਸੈਨ (ਨਾਂ ਦਾ ਉਹ) ਵੱਡਾ ਸੂਰਮਾ ਸ਼ਿਕਾਰ ਖੇਡਣ ਚੜ੍ਹਿਆ।

ਸ੍ਵਾਨ ਸਿਚਾਨੇ ਸੰਗ ਲੈ ਆਯੋ ਬਨੈ ਮੰਝਾਰ ॥੪॥

Along with his hawks and dogs.(4)

ਕੁੱਤੇ ਅਤੇ ਬਾਜ਼ ਲੈ ਕੇ ਜੰਗਲ ਵਿਚ ਆ ਪਹੁੰਚਿਆ ॥੪॥

ਸੁਮਤਿ ਸੈਨ ਸਭ ਸਭਾ ਮੈ ਐਸੇ ਉਚਰੇ ਬੈਨ

Sumat Sen had declared in the assembly,

ਸੁਮਤਿ ਸੈਨ ਨੇ ਸਾਰੀ ਸਭਾ ਵਿਚ ਇਸ ਤਰ੍ਹਾਂ ਕਿਹਾ

ਜਿਹ ਆਗੇ ਆਵੈ ਹਨੈ ਕੋਊ ਮ੍ਰਿਗਹਿ ਹਨੈ ॥੫॥

‘Whosoever confront the deer, must hunt.(5)

ਕਿ ਜੋ ਹਿਰਨ ਜਿਸ ਦੇ ਸਾਹਮਣੇ ਆਏ, ਉਹੀ (ਉਸ ਨੂੰ) ਮਾਰੇ, ਹੋਰ ਕੋਈ ਨਾ ਮਾਰੇ ॥੫॥