ਚੌਪਈ

Chaupaee

ਚੌਪਈ:

ਮ੍ਰਿਗ ਜਾ ਕੇ ਆਗੇ ਹ੍ਵੈ ਆਵੈ

ਹਿਰਨ ਜਿਸ ਦੇ ਵੀ ਅਗੇ ਆਵੇ,

ਵਹੈ ਆਪਨੋ ਤੁਰੈ ਧਵਾਵੈ

‘In whose sight the deer came, he should put his horse behind,

ਉਹੀ ਆਪਣੇ ਘੋੜੇ ਨੂੰ ਦੌੜਾਏ।

ਕੈ ਮ੍ਰਿਗ ਮਾਰੈ ਕੈ ਗਿਰਿ ਮਰੈ

ਜਾਂ ਉਹ ਹਿਰਨ ਨੂੰ ਮਾਰ ਦੇਵੇ ਜਾਂ ਆਪ ਡਿਗ ਕੇ ਮਰ ਜਾਵੇ

ਯੌ ਗ੍ਰਿਹ ਕੌ ਦਰਸਨ ਨਹਿ ਕਰੈ ॥੬॥

‘Either he should kill the deer or should never came back to’ show me his face.(6)

ਅਤੇ ਇਸ ਤਰ੍ਹਾਂ ਘਰ ਆ ਕੇ ਸ਼ਕਲ ਨਾ ਦਿਖਾਏ ॥੬॥

ਹੁਕਮ ਧਨੀ ਕੋ ਐਸੋ ਭਯੋ

ਵਿਧਾਤਾ ਦਾ ਕਰਨਾ ਅਜਿਹਾ ਹੋਇਆ

ਰਾਜ ਪੁਤ੍ਰ ਆਗੇ ਮ੍ਰਿਗ ਗਯੋ

With the grace of God, a deer came to confront the royal prince.

ਕਿ ਰਾਜ ਕੁਮਾਰ ਦੇ ਸਾਹਮਣੇ ਹੀ ਹਿਰਨ ਆ ਗਿਆ।

ਸੁਮਤਿ ਸਿੰਘ ਤਬ ਤੁਰੈ ਧਵਾਯੋ

ਤਦ ਸੁਮਤਿ ਸਿੰਘ ਨੇ ਘੋੜਾ ਭਜਾਇਆ

ਪਾਛੈ ਲਗਿਯੋ ਹਿਰਨ ਕੋ ਆਯੋ ॥੭॥

Then Sumat Singh ran his horse and chased the deer.(7)

ਅਤੇ ਹਿਰਨ ਦੇ ਪਿਛੇ ਲਗ ਗਿਆ ॥੭॥