ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥
In the Sanctuary of the Kind-hearted Lord, our Transcendent Lord and Master, we are carried across.
ਪਰਮਾਤਮਾ ਸਭ ਕੌਤਕ ਰਚਨਹਾਰ ਹੈ, ਸਭ ਦਾ ਮਾਲਕ ਹੈ, ਉਸ ਦੀ ਸਰਨ (ਜੀਵਾਂ ਲਈ, ਮਾਨੋ) ਜਹਾਜ਼ ਹੈ। ਤਰਣ = ਜਹਾਜ਼ (तृ = to cross। तरण = a boat)। ਰਮਣ ਸੀਲ = ਕ੍ਰੀੜਾ ਕਰਨ ਵਾਲਾ, ਕੌਤਕ ਕਰਨਹਾਰ।
ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥
God is the Perfect, All-powerful Cause of causes; He is the Giver of gifts.
ਪੂਰਨ ਪ੍ਰਭੂ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਹ ਜਗਤ ਦਾ ਮੂਲ ਹੈ, ਸਭ ਕੁਝ ਕਰਨ-ਜੋਗਾ ਹੈ। ਕਰਣ ਕਾਰਣ = ਜਗਤ ਦਾ ਮੂਲ। ਅਰਥ = ਪਦਾਰਥ (अर्थ)।
ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥
He gives hope to the hopeless. He is the Source of all riches.
ਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥਾਂ ਦਾ ਘਰ ਹੈ। ਆਲਯਹ = ਘਰ (आलय:)।
ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥
Nanak meditates in remembrance on the Treasure of Virtue; we are all beggars, begging at His Door. ||43||
ਹੇ ਨਾਨਕ! ਸਾਰੇ (ਜੀਵ) ਮੰਗਤੇ (ਬਣ ਕੇ ਉਸ ਦੇ ਦਰ ਤੋਂ) ਮੰਗਦੇ ਹਨ, ਤੇ ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਸਿਮਰਦੇ ਹਨ ॥੪੩॥ ਨਿਧਾਨ = ਖ਼ਜ਼ਾਨਾ (निधानं)। ਜਾਚੰਤ = ਮੰਗਦੇ ਹਨ (याचन्ति)। ਜਾਚਕਹਿ = ਮੰਗਤੇ (याचका:) ॥੪੩॥