ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ

Fraud, false accusations, millions of diseases, sins and the filthy residues of evil mistakes;

(ਦੂਜਿਆਂ ਨੂੰ) ਧੋਖਾ (ਦੇਣਾ), (ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ, ਪਾਪ, ਛਲੰ = ਧੋਖਾ (छल)। ਛਿਦ੍ਰੰ = ਐਬ, ਦੋਖ (छिद्रं)।ਕੋਟਿ = ਕ੍ਰੋੜਾਂ (कोटि)। ਬਿਘਨੰ = ਰੁਕਾਵਟ (विघ्न)। ਕਿਲਬਿਖ = ਪਾਪ (किल्विष)।

ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ

doubt, emotional attachment, pride, dishonor and intoxication with Maya

ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ-(ਜਿਨ੍ਹ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ, ਮਾਨ = ਆਦਰ। ਅਪਮਾਨੰ = ਨਿਰਾਦਰੀ। ਬਿਆਪਤੰ = ਦਬਾਉ ਹੇਠ ਆਉਂਦੇ ਹਨ। ਮਦੰ = ਅਹੰਕਾਰ (मद)।

ਮ੍ਰਿਤੵੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਸਿਧੵਤੇ

these lead mortals to death and rebirth, wandering lost in hell. In spite of all sorts of efforts, salvation is not found.

ਉਹ ਜਨਮ ਮਰਨ ਵਿਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿਚ ਕਾਮਯਾਬ ਨਹੀਂ ਹੁੰਦੇ। ਮ੍ਰਿਤ੍ਯ੍ਯੁ = ਮੌਤ (मृत्यु)।ਭ੍ਰਮੰਤਿ = ਭਟਕਦੇ ਹਨ (भ्रमन्ति)। ਨ ਸਿਧ੍ਯ੍ਯਤੇ = ਕਾਮਯਾਬ ਨਹੀਂ ਹੁੰਦੇ।

ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ

Chanting and meditating on the Name of the Lord in the Saadh Sangat, the Company of the Holy, O Nanak, mortals become immaculate and pure.

ਹੇ ਨਾਨਕ! ਜੋ ਮਨੁੱਖ ਸਦਾ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦੇ ਹਨ,

ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥

They continually dwell upon the Glorious Praises of God. ||42||

ਸਦਾ ਗੋਬਿੰਦ ਦੇ ਗੁਣ ਗਾਂਦੇ ਹਨ, ਉਹ ਪਵਿਤ੍ਰ (-ਜੀਵਨ) ਹੋ ਜਾਂਦੇ ਹਨ ॥੪੨॥ ਨਿਤ ਪ੍ਰਤਹ = ਸਦਾ ॥੪੨॥